ਸਵਾਮੀ ਮੋਹਨ ਦਾਸ ਮਾਡਲ ਸਕੂਲ ਦਾ ਵਧਾਇਆ ਮਾਣ
ਸਵਾਮੀ ਮੋਹਨ ਦਾਸ ਮਾਡਲ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ
Publish Date: Thu, 16 Apr 2026 08:18 PM (IST)
Updated Date: Thu, 16 Apr 2026 08:21 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸਵਾਮੀ ਮੋਹਨ ਦਾਸ ਮਾਡਲ ਸਕੂਲ ਨੂੰ ਸੀਬੀਐੱਸਈ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ 'ਤੇ ਬਹੁਤ ਮਾਣ ਹੈ। ਵਿਦਿਆਰਥੀਆਂ ਨੇ ਆਪਣੇ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਨਾਲ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਕੁੱਲ 10 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਜਿਨ੍ਹਾਂ ’ਚੋਂ ਆਰੀਅਨ ਸ਼ਰਮਾ ਨੇ 94 ਫੀਸਦੀ, ਰਿਤੇਸ਼ ਨੇ 93.4 ਫੀਸਦੀ, ਅਮਨ ਨੇ 93 ਫੀਸਦੀ, ਨੰਦਿਨੀ ਨੇ 92 ਫੀਸਦੀ, ਸਚਮਨਪ੍ਰੀਤ ਸਿੰਘ ਨੇ 92 ਫੀਸਦੀ, ਹਰਸਿਮਰਨ ਕੌਰ ਨੇ 91 ਫੀਸਦੀ, ਨਿਖਿਲ ਨੇ 90.4 ਫੀਸਦੀ ਤੇ ਨੇਹਿਲ ਨੇ 90.2 ਫੀਸਦੀ ਪ੍ਰਾਪਤ ਕੀਤੇ। 10 ਵਿਦਿਆਰਥੀਆਂ ਨੇ 85 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। ਹੋਰ 10 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। ਹੋਰ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ’ਚ ਡਿਸਟਿੰਕਸ਼ਨ ਵੀ ਪ੍ਰਾਪਤ ਕੀਤਾ। ਸਕੂਲ ਦੇ ਚੇਅਰਮੈਨ ਦਾ ਕਹਿਣਾ ਹੈ ਕਿ ਇਹ ਸ਼ਾਨਦਾਰ ਨਤੀਜੇ ਵਿਦਿਆਰਥੀਆਂ ਦੇ ਸਮੂਹਿਕ ਯਤਨਾਂ, ਉਨ੍ਹਾਂ ਦੇ ਅਧਿਆਪਕਾਂ ਦੇ ਮਾਰਗਦਰਸ਼ਨ ਤੇ ਉਨ੍ਹਾਂ ਦੇ ਮਾਪਿਆਂ ਦੇ ਅਟੁੱਟ ਸਮਰਥਨ ਦਾ ਸਿੱਟਾ ਹਨ। ਮੈਨੇਜਮੈਂਟ, ਪ੍ਰਿੰਸੀਪਲ ਤੇ ਸਕੂਲ ਸਟਾਫ਼ ਨੇ ਇਸ ਮਹੱਤਵਪੂਰਨ ਪ੍ਰਾਪਤੀ 'ਤੇ ਸਾਰੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਣਮੱਤੇ ਮਾਪਿਆਂ ਨੂੰ ਦਿਲੋਂ ਵਧਾਈਆਂ ਦਿੱਤੀਆਂ।