ਵਿਦਿਆਰਥੀਆਂ ਦੇ ਭਵਿੱਖ ਦੀ ਨੀਂਹ ਹੁੰਦੀ ਹੈ ਪ੍ਰੀਖਿਆ
ਪ੍ਰੀਖਿਆ ਵਿਦਿਆਰਥੀਆਂ ਦੇ ਭਵਿੱਖ ਦੀ ਨੀਂਹ ਹੁੰਦੀ
Publish Date: Sat, 07 Feb 2026 06:59 PM (IST)
Updated Date: Sat, 07 Feb 2026 07:02 PM (IST)

-ਗੁਰੂ ਅਮਰਦਾਸ ਪਬਲਿਕ ਸਕੂਲ ’ਚ ਵਿਦਿਆਰਥੀਆਂ ਨੂੰ ਦਿੱਤੀ ਐਡਿਊ ਵਿਦਾਇਗੀ ਪਾਰਟੀ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰੂ ਅਮਰਦਾਸ ਪਬਲਿਕ ਮਾਡਲ ਟਾਊਨ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸੀਬੀਐੱਸਈ ਦੇ ਇਮਤਿਹਾਨਾਂ ਲਈ ਸ਼ੁਭ-ਕਾਮਨਾਵਾਂ ਦਿੰਦੇ ਹੋਏ ਸਕੂਲ ਵੱਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਪ੍ਰਧਾਨ ਮਹਿੰਦਰਜੀਤ ਸਿੰਘ ਨੇ ਕਮੇਟੀ ਮੈਂਬਰ ਦੇ ਨਾਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਦੇ ਵਾਇਸ ਪ੍ਰਿੰਸੀਪਲ ਤੇ ਰੇਨੂਕਾ ਐਂਗਰਿਸ਼ ਨੇ ਵਾਈਸ ਹੈੱਡ ਬੁਆਏ ਉਦੈ ਢੀਂਗਰਾ ਤੇ ਵਾਈਸ ਹੈੱਡ ਗਰਲ ਅੰਸ਼ਦੀਪ ਕੌਰ ਨਾਲ ਮਹਿੰਦਰਜੀਤ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ। ਬਾਰ੍ਹਵੀਂ ਦੇ ਵਿਦਿਆਰਥੀਆਂ ਕੋਲੋਂ ਰੈਪਿਡ ਫਾਇਰ ਰੈਂਪ ਵਾਕ ਆਦਿ ਖੇਡਾਂ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਸਮੂਹ ਗਾਇਨ ਤੇ ਗਰੁੱਪ ਡਾਂਸ ਪੇਸ਼ ਕੀਤਾ। ਪ੍ਰਧਾਨ ਮਹਿੰਦਰਜੀਤ ਸਿੰਘ, ਕਮੇਟੀ ਮੈਂਬਰ, ਪ੍ਰਿੰਸੀਪਲ ਡਾ. ਅਪਰਣਾ ਮਹਿਤਾ ਤੇ ਵਾਈਸ ਪ੍ਰਿੰਸੀਪਲ ਜੈਸਮੀਨ ਕੌਰ ਨੇ ਵਿਦਿਆਰਥੀਆਂ ਨੂੰ ਸ਼ੁੱਭ-ਇਛਾਵਾਂ ਦਿੰਦੇ ਹੋਏ ਕਿਹਾ ਕਿ ਇਹ ਪ੍ਰੀਖਿਆ ਵਿਦਿਆਰਥੀਆਂ ਦੇ ਭਵਿੱਖ ਦੀ ਨੀਂਹ ਹੈ। ਜਿਸ ਲਈ ਪੂਰੀ ਤਨਦੇਹੀ ਤੇ ਲਗਨ ਨਾਲ ਪ੍ਰੀਖਿਆ ਦੀ ਤਿਆਰੀ ਕਰਨੀ ਚਾਹੀਦੀ ਹੈ। ਅਭਿਜੀਤ ਸਿੰਘ ਨੂੰ ਮਾਸਟਰ ਜੀਏਡੀਪੀਐੱਸ ਪਰਾਚੀ ਨੂੰ ਮਿਸ ਜੀਏਡੀਪੀਐੱਸ, ਕਾਮਰਾਨ ਨੂੰ ਆਲ ਰਾਊਂਡਰ, ਦਿਲਪ੍ਰੀਤ ਸੂਮਲ ਤੇ ਰਵਨੀਤ ਕੌਰ ਨੂੰ ਬੈਸਟ ਅਟਾਇਰ, ਖੁਸ਼ਲੀਨ ਕੌਰ ਨੂੰ ਐਪੀਟਮੀ ਆਫ਼ ਇੰਟੈਲੀਜੈਂਸ, ਨਿਰਜਰਾ ਨੂੰ ਆਰਟਿਸਟ ਆਫ਼ ਦਾ ਯੀਅਰ ਤੇ ਅਨਮੋਲ ਪ੍ਰੀਤ ਸਿੰਘ ਤੇ ਦੀਵਾਂਨਸੀ ਨੂੰ ਮੋਸਟ ਰੈਗੂਲਰ ਦਾ ਖਿਤਾਬ ਦਿੱਤਾ ਗਿਆ। ਹੈੱਡ ਗਰਲ ਪਰਾਚੀ ਨੇ ਸਕੂਲ ਦੀਆਂ ਸੁਨਹਿਰੀ ਯਾਦਾਂ ਨੂੰ ਭਾਵਕ ਮਨ ਨਾਲ ਸਾਂਝਾ ਕੀਤਾ। ਸ਼ਾਈਨਪ੍ਰੀਤ ਕੌਰ ਨੇ ਸੋਲੋ ਪੇਸ਼ਕਾਰੀ ਦੌਰਾਨ ਮਿੱਠੀ ਆਵਾਜ਼ ਨਾਲ ਸਭ ਦਾ ਦਿਲ ਜਿੱਤ ਲਿਆ। ਇਸ ਮੌਕੇ ਕਮੇਟੀ ਮੈਂਬਰ ਜਸਪ੍ਰੀਤ ਸਿੰਘ ਸੇਠੀ, ਕੰਵਲਜੀਤ ਸਿੰਘ ਕੋਛੜ, ਜੁਗਿੰਦਰ ਸਿੰਘ ਗੁੰਬਰ, ਪਰਮਿੰਦਰ ਸਿੰਘ, ਡਾ. ਐੱਚਐੱਮ ਹੁਰੀਆ, ਕੁਲਤਾਰਨ ਸਿੰਘ ਅਨੰਦ, ਐੱਚਐੱਸ ਭਸੀਨ, ਤੇਜਦੀਪ ਸਿੰਘ ਸੇਠੀ ਤੇ ਗਗਨਦੀਪ ਸਿੰਘ ਸੇਠੀ ਨੇ ਸ਼ਿਰਕਤ ਕੀਤੀ।