ਅਜੇਪਾਲ ਵਾਲਮੀਕਿ ਦਾ ਕੀਤਾ ਨਿੱਘਾ ਸਵਾਗਤ
ਦੀਪ ਨਗਰ ’ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਮਾਗਮ ਕਰਵਾਇਆ
Publish Date: Mon, 09 Mar 2026 07:33 PM (IST)
Updated Date: Mon, 09 Mar 2026 07:36 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹਲਕਾ ਜਲੰਧਰ ਕੈਂਟ ਦੇ ਦੀਪ ਨਗਰ ’ਚ ਸਮਾਜ ਸੇਵੀ ਪਾਸਟਰ ਗੌਰਵ ਮਸੀਹ ਗਿੱਲ ਦੇ ਨਿਵਾਸ ਸਥਾਨ ’ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬ ਦਲਿਤ ਵਿਕਾਸ ਬੋਰਡ ਦੇ ਵਾਈਸ ਚੇਅਰਮੈਨ ਅਜੇਪਾਲ ਵਾਲਮੀਕਿ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੌਰਾਨ ਦੀਪ ਨਗਰ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਕਰਨਲ ਸਵਰਨ ਸਿੰਘ, ਵਾਲਮੀਕਿ ਸਮਾਜ ਦੇ ਪ੍ਰਧਾਨ ਵਿਨੋਦ ਸਹੋਤਾ (ਨੋਨੀ), ਆਮ ਆਦਮੀ ਪਾਰਟੀ ਦੇ ਬਲਾਕ ਕੋਆਰਡੀਨੇਟਰ ਅਨਵਰ ਗਿੱਲ ਤੇ ਯੂਥ ਨੇਤਾ ਹਨੀ ਸੱਭਰਵਾਲ ਵੀ ਮੌਜੂਦ ਰਹੇ। ਮਹਿਲਾ ਦਿਵਸ ਦੀ ਖੁਸ਼ੀ ’ਚ ਸੁਸਾਇਟੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਪ੍ਰੀਤੀ ਚੋਪੜਾ ਨੇ ਆਪਣੀ ਟੀਮ ਨਾਲ ਮਿਲ ਕੇ ਕੇਕ ਕੱਟਿਆ। ਇਸ ਮੌਕੇ ਹਾਜ਼ਰ ਮਹਿਮਾਨਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਨਿਯੁਕਤ ਵਾਈਸ ਚੇਅਰਮੈਨ ਅਜੇਪਾਲ ਵਾਲਮੀਕਿ ਦਾ ਸਵਾਗਤ ਕੀਤਾ ਗਿਆ। ਸਮਾਗਮ ਦੇ ਅੰਤ ’ਚ ਪਾਸਟਰ ਗੌਰਵ ਮਸੀਹ ਨੇ ਸਾਰੇ ਮਹਿਮਾਨਾਂ ਤੇ ਸਮਾਜ ਦੇ ਲੋਕਾਂ ਲਈ ਪ੍ਰਾਰਥਨਾ ਕੀਤੀ।