ਸ਼੍ਰੀ ਰਾਮ ਕਥਾ ਸਬੰਧੀ ਕੱਢੀ ਸੰਧਿਆ ਫੇਰੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Fri, 13 Mar 2026 06:50 PM (IST)
Updated Date: Fri, 13 Mar 2026 06:54 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਆਉਣ ਵਾਲੇ ਦਿਨਾਂ ਵਿੱਚ ਸ਼੍ਰੀ ਰਾਮ ਕਥਾ ਦਾ ਪ੍ਰਬੰਧ 17 ਮਾਰਚ ਤੋਂ 21 ਮਾਰਚ 2026 ਤੱਕ ਦਾਣਾ ਮੰਡੀ, ਜਗਰਾਉਂ ਰੋਡ, ਮਹਿਤਪੁਰ ਵਿੱਚ ਕੀਤਾ ਜਾ ਰਿਹਾ ਹੈ। ਕਥਾ ਸ਼ਾਮ 6:30 ਵਜੇ ਤੋਂ ਰਾਤ 9:30 ਵਜੇ ਹੋਇਆ ਕਰੇਗੀ। ਦਿਵਿਆ ਜਯੋਤੀ ਜਾਗਰਤੀ ਸੰਸਥਾਨ ਤੇ ਸਥਾਨਕ ਸਮੂਹ ਨਗਰ ਨਿਵਾਸੀਆਂ ਵੱਲੋਂ ਸ਼੍ਰੀ ਰਾਮ ਕਥਾ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਦੇ ਮੱਦੇਨਜ਼ਰ ਪ੍ਰਾਚੀਨ ਸ਼ਿਵ ਮੰਦਰ ਤੋਂ ਸੰਧਿਆ ਫੇਰੀ ਬੜੀ ਧੂਮਧਾਮ ਨਾਲ ਕੱਢੀ ਗਈ। ਇਸ ਦੀ ਸ਼ੁਰੂਆਤ ਜੋਤੀ ਜਗਾ ਕੇ ਅਤੇ ਨਾਰੀਅਲ ਭੰਨ ਕੇ ਕੀਤੀ ਗਈ, ਜਿਸ ਵਿੱਚ ਸੰਗਤ ਦਾ ਉਤਸ਼ਾਹ ਦੇਖਣਯੋਗ ਸੀ। ਇਸ ਦੌਰਾਨ ਸ਼੍ਰੀ ਰਾਮ ਜੀ ਦੇ ਭਜਨ ਗਾਏ ਗਏ ਤੇ ਪੂਰਾ ਮਹਿਤਪੁਰ ਰਾਮ ਨਾਮ ਦੀ ਗੂੰਜ ਨਾਲ ਭਗਤੀ ਸਾਗਰ ਵਿੱਚ ਡੁੱਬ ਗਿਆ। ਜਿਵੇਂ-ਜਿਵੇਂ ਹੋਰ ਲੋਕ ਜੁੜਦੇ ਗਏ, ਸੰਧਿਆ ਫੇਰੀ ਦਾ ਆਕਾਰ ਵੱਧਦਾ ਗਿਆ। ਸੰਧਿਆ ਫੇਰੀ ਵਿਚ ਬੱਚੇ, ਬੁਜ਼ੁਰਗ ਅਤੇ ਨੌਜਵਾਨ, ਹਰ ਕੋਈ ਪ੍ਰਭੂ ਦਾ ਆਸ਼ੀਰਵਾਦ ਲੈਣ ਪਹੁੰਚ ਰਿਹਾ ਸੀ ਅਤੇ ਸਭ ਨੂੰ ਜਾਗਰੂਕ ਕਰ ਰਹੇ ਸਨ। ਸ਼੍ਰੀ ਰਾਮ ਕਥਾ ਦੀ ਪਾਵਨ ਸੰਧਿਆ ਫੇਰੀ ’ਚ ਸਭ ਭਗਤਾਂ ਦਾ ਦਿਲੋਂ ਸਵਾਗਤ ਕਰਨ ਮੌਕੇ ਪ੍ਰਧਾਨ ਅਸ਼ੋਕ ਕੁਮਾਰ, ਵਿਨੋਦ ਸ਼ਰਮਾ, ਅਜੈ ਸੂਦ, ਬਰਜੇਸ਼ ਸ਼ਰਮਾ, ਅਸ਼ਵਨੀ ਸ਼ਰਮਾ, ਕਰਨ ਚੋਪੜਾ, ਨਗੀਨਾ, ਰਮਾ ਭੰਡਾਰੀ, ਮਨਦੀਪ ਕੁਮਾਰ, ਰਮੇਸ਼ ਕੁਮਾਰ, ਰਾਜਿੰਦਰ ਪ੍ਰਸਾਦ, ਪੰਡਿਤ ਹੇਮੰਤ ਸ਼ਰਮਾ ਅਤੇ ਮੋਹਿੰਦਰ ਸੂਦ, ਸਾਬੀ ਧਾਰੀਵਾਲ ਤੇ ਸਰਪੰਚ ਹਨੀ ਰਾਮੂਵਾਲ ਆਦਿ ਹਾਜ਼ਰ ਸਨ।