ਮੇਹਰ ਚੰਦ ਕਾਲਜ ’ਚ ਕਰਵਾਏ ਲੇਖ ਲਿਖਣ ਮੁਕਾਬਲੇ
ਮੇਹਰ ਚੰਦ ਬਹੁਤਕਨੀਕੀ ਕਾਲਜ ’ਚ ਲੇਖ ਲਿਖਣ ਮੁਕਾਬਲੇ ਕਰਵਾਏ
Publish Date: Fri, 24 Apr 2026 06:54 PM (IST)
Updated Date: Fri, 24 Apr 2026 06:58 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ,ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਚੋਣ/ਵੋਟਿੰਗ ਨੂੰ ਉਤਸ਼ਾਹਤ ਕਰਨ ਲਈ ਐੱਸ ਆਈ ਆਰ ਸਕੀਮ ਅਧੀਨ ਲੇਖ ਲਿਖਣ ਮੁਕਾਬਲਾ” ਕਰਵਾਇਆ ਗਿਆ। ਵਿਦਿਆਰਥੀਆਂ ਨੇ ਮੁਕਾਬਲੇ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਪ੍ਰੇਰਣਾਦਾਇਕ ਲੇਖ ਲਿਖੇ। ਇਸ ਮੁਕਾਬਲੇ ਦਾ ਨਿਰਣਾ ਪ੍ਰਭੂ ਦਿਆਲ ਵੱਲੋਂ ਕੀਤਾ ਗਿਆ ਤੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਅਤੇ ਸਾਰੇ ਫੈਕਲਟੀ ਮੈਂਬਰਾਂ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ। ਨੋਡਲ ਅਫਸਰ ਅਤੇ ਸਵੀਪ ਇੰਚਾਰਜ ਪ੍ਰੀਤ ਕੰਵਲ ਦੁਆਰਾ ਵੋਟ ਦੀ ਮਹੱਤਤਾ ਸੰਬਧੀ ਚਾਨਣਾ ਪਾਉਂਦੇ ਹੋਏ ਉਨ੍ਹਾਂ ਕਿਹਾ ਕਿ ਨਿਡਰਤਾ, ਧਰਮ, ਵਰਗ, ਜਾਤੀ, ਸਮੁਦਾਇ ਭਾਸ਼ਾ ਜਾ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨ੍ਹਾਂ ਆਪਣੇ ਵੋਟ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਕਪਿਲ ਓਹਰੀ, ਸੁਸ਼ੀਲ ਕੁਮਾਰ, ਸ਼ਸ਼ੀ ਭੂਸ਼ਨ, ਗੌਰਵ ਸ਼ਰਮਾ,ਪ੍ਰਭੂ ਦਿਆਲ, ਗੋਕੁਲ ਸਿੰਘ, ਨੇਹਾ ਆਦਿ ਹਾਜ਼ਰ ਸਨ।