ਪੰਜਾਬ ਪ੍ਰੈੱਸ ਕਲੱਬ ’ਚ ਗੈਰ-ਮੈਂਬਰਾਂ ਦੇ ਦਾਖਲੇ ਦੀ ਮਨਾਹੀ
ਪੰਜਾਬ ਪ੍ਰੈੱਸ ਕਲੱਬ ’ਚ ਗੈਰ-ਮੈਂਬਰਾਂ ਦੇ ਦਾਖਲੇ ਦੀ ਪੂਰੀ ਤਰ੍ਹਾਂ ਮਨਾਹੀ
Publish Date: Sun, 19 Apr 2026 06:58 PM (IST)
Updated Date: Mon, 20 Apr 2026 04:09 AM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਪ੍ਰੈੱਸ ਕਲੱਬ ਦੇ ਗਵਰਨਿੰਗ ਕੌਂਸਲ ਵੱਲੋਂ ਕੱਲ੍ਹ ਕਲੱਬ ਦੀ ਚਾਰਦੀਵਾਰੀ ਅੰਦਰ ਗੈਰ-ਮੈਂਬਰਾਂ ਨਾਲ ਜੁੜੇ ਲੜਾਈ ਦੇ ਘਟਨਾ-ਚੱਕਰ ਨੂੰ ਬਹੁਤ ਗੰਭੀਰਤਾ ਨਾਲ ਲਿਆ ਗਿਆ ਹੈ। ਕੌਂਸਲ ਵੱਲੋਂ ਇਸ ਮਾਮਲੇ ਸਬੰਧੀ ਅੱਜ ਬੁਲਾਈ ਗਈ ਮੀਟਿੰਗ ’ਚ ਤੁਰੰਤ ਕਾਰਵਾਈ ਕਰਦੇ ਹੋਏ ਕਲੱਬ ਦੇ ਅਨੁਸ਼ਾਸਨ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਹਿਮ ਫ਼ੈਸਲੇ ਕੀਤੇ ਗਏ ਹਨ। ਕੌਂਸਲ ਵੱਲੋਂ ਤੈਅ ਕੀਤਾ ਗਿਆ ਹੈ ਕਿ ਅੱਜ ਤੋਂ ਕਲੱਬ ’ਚ ਗੈਰ-ਮੈਂਬਰਾਂ ਦੇ ਦਾਖਲੇ ਦੀ ਪੂਰੀ ਤਰ੍ਹਾਂ ਮਨਾਹੀ ਹੋਵੇਗੀ। ਇਸਦੇ ਨਾਲ ਹੀ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਲੱਬ ’ਚ ਆਉਣ ਸਮੇਂ ਆਪਣਾ ਮੈਂਬਰਸ਼ਿਪ ਸ਼ਨਾਖਤੀ ਕਾਰਡ ਨਾਲ ਲੈ ਕੇ ਆਉਣ ਤੇ ਲੋੜ ਪੈਣ ’ਤੇ ਸੁਰੱਖਿਆ ਕਰਮਚਾਰੀਆਂ ਨੂੰ ਦਿਖਾਉਣ। ਗਵਰਨਿੰਗ ਕੌਂਸਲ ਨੇ ਸਾਰੇ ਮੈਂਬਰਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਕਲੱਬ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਇਕ ਸੁਚੱਜਾ, ਸੁਰੱਖਿਅਤ ਤੇ ਪੇਸ਼ਾਵਰ ਮਾਹੌਲ ਬਣਾਈ ਰੱਖਣ ’ਚ ਸਹਿਯੋਗ ਦੇਣ। ਕੌਂਸਲ ਭਵਿੱਖ ’ਚ ਵੀ ਅਜਿਹੇ ਮਾਮਲਿਆਂ ’ਤੇ ਸਖ਼ਤ ਨਿਗਰਾਨੀ ਤੇ ਕਾਰਵਾਈ ਕਰਦੀ ਰਹੇਗੀ।