ਦਰਸ਼ਨ ਅਕੈਡਮੀ ’ਚ ਕਰਵਾਏ ਅੰਗਰੇਜ਼ੀ ਕਵਿਤਾ ਮੁਕਾਬਲੇ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Sat, 21 Feb 2026 06:32 PM (IST)
Updated Date: Sat, 21 Feb 2026 06:36 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਰਸ਼ਨ ਅਕੈਡਮੀ ਜਲੰਧਰ ’ਚ ਨਰਸਰੀ ਤੋਂ ਯੂ.ਕੇ.ਜੀ. ਜਮਾਤਾਂ ਦੇ ਵਿਦਿਆਰਥੀਆਂ ਦੇ ਅੰਗਰੇਜ਼ੀ ਕਵਿਤਾ ਮੁਕਾਬਲੇ ਕਰਵਾਏ ਗਏ। ਇਸ ਮੌਕੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਪੂਰੇ ਆਤਮਵਿਸ਼ਵਾਸ ਅਤੇ ਉਤਸ਼ਾਹ ਨਾਲ ਸੁੰਦਰ ਕਵਿਤਾਵਾਂ ਹਾਵ-ਭਾਵ ਤੇ ਪ੍ਰਗਟਾਵੇ ਨਾਲ ਪੇਸ਼ ਕੀਤੀਆਂ। ਮੁਕਾਬਲਿਆਂ ਦਾ ਉਦੇਸ਼ ਬੱਚਿਆਂ ਵਿੱਚ ਭਾਸ਼ਣ, ਸਮਰਣ ਸ਼ਕਤੀ ਤੇ ਆਤਮ ਵਿਸ਼ਵਾਸ ਦਾ ਵਿਕਾਸ ਕਰਨਾ ਸੀ। ਬੱਚਿਆਂ ਨੇ ਆਪਣੀ ਪ੍ਰਤਿਭਾ, ਉਚਾਰਨ ਤੇ ਮੰਚ 'ਤੇ ਆਤਮ ਵਿਸ਼ਵਾਸ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਨਿਰਣਾਇਕ ਮੰਡਲ ’ਚ ਬੱਚਿਆਂ ਦੇ ਮਾਤਾ- ਪਿਤਾ ਵੀ ਸ਼ਾਮਲ ਰਹੇ। ਅਧਿਆਪਕਾਂ, ਮਾਪਿਆਂ ਤੇ ਹੋਰ ਸਰੋਤਿਆਂ ਨੇ ਬੱਚਿਆਂ ਦਾ ਹੌਸਲਾ ਵਧਾਇਆ। ਇਸ ਨਾਲ ਸਕੂਲ ਤੇ ਮਾਪਿਆਂ ਵਿਚਾਲੇ ਸਬੰਧ ਹੋਰ ਮਜ਼ਬੂਤ ਹੁੰਦੇ ਦਿਖਾਈ ਦਿੱਤੇ ।
ਮੁਕਾਬਲਿਆਂ ਦੇ ਨਤੀਜਿਆਂ ਮੁਤਾਬਕ ਨਰਸਰੀ ਏ ’ਚ ਪਹਿਲੇ ਸਥਾਨ ’ਤੇ ਗੁੰਨੂਰ ਸਰੋਏ, ਦੂਜੇ ’ਤੇ ਨਿਆਤੀ, ਤੀਜੇ ’ਤੇ ਅਰਸ਼ ਸਰੋਏ ਤੇ ਕਿਰਨਦੀਪ ਰਹੇ। ਨਰਸਰੀ ਬੀ ’ਚ ਪਹਿਲੇ ਸਥਾਨ ’ਤੇ ਤਨਵੀਰ ਕੌਰ, ਦੂਜੇ ’ਤੇ ਪ੍ਰਯਾਂਸ਼ ਕੁਮਾਰ, ਤੀਜੇ ’ਤੇ ਪ੍ਰੀਸ਼ਾ ਰਹੇ। ਐੱਲਕੇਜੀ ਏ ’ਚ ਪਹਿਲੇ ਸਥਾਨ ’ਤੇ ਦਿਵਿਆਂਸੀ, ਦੂਜੇ ’ਤੇ ਅਭਿਜੀਤ, ਤੀਜੇ ’ਤੇ ਗਰਿਮਾ ਤੇ ਦਸ਼ਮੀਤ ਰਹੇ। ਇਸੇ ਤਰ੍ਹਾਂ ਐੱਲਕੇਜੀ ਬੀ ’ਚ ਪਹਿਲੇ ਸਥਾਨ ’ਤੇ ਓਵੀਆਨ, ਦੂਜੇ ’ਤੇ ਓਮਾਸ਼, ਤੀਜੇ ਸਥਾਨ ’ਤੇ ਅਰਸ਼ਿਤਾ ਰਹੇ। ਯੂਕੇਜੀ ਏ ’ਚ ਪਹਿਲੇ ਸਥਾਨ ’ਤੇ ਰਹਿਮਤ, ਦੂਜੇ ’ਤੇ ਸਹਿਜ ਵੀਰ, ਤੀਜੇ ’ਤੇ ਲਾਵਣਿਆ ਰਹੇ। ਇਸ ਤੋਂ ਇਲਾਵਾ ਯੂਕੇਜੀ ਬੀ ’ਚ ਪਹਿਲੇ ਸਥਾਨ ’ਤੇ ਲਵਰਾਜ, ਦੂਜੇ ’ਤੇ ਮਾਯਰਾ ਤੇ ਵੇਰੋਨਿਕਾ, ਤੀਜੇ ਸਥਾਨ ’ਤੇ ਜੀਵਿਕਾ ਨੇ ਬਾਜ਼ੀ ਮਾਰੀ। ਪ੍ਰਿੰਸੀਪਲ ਦਿਨੇਸ਼ ਸਿੰਘ ਨੇ ਵਿਦਿਆਰਥੀਆਂ ਦੇ ਸਿਰ ’ਤੇ ਆਸ਼ੀਰਵਾਦ ਦਾ ਹੱਥ ਰੱਖਿਆ ਤੇ ਭਵਿੱਖ ਵਿੱਚ ਉਨ੍ਹਾਂ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਮਾਪਿਆਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਕੀਮਤੀ ਸਮਾਂ ਕੱਢ ਕੇ ਬੱਚਿਆਂ ਦੇ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ ਤੇ ਉਨ੍ਹਾਂ ਦੀਆਂ ਕਵਿਤਾਵਾਂ ਨੂੰ ਧਿਆਨ ਨਾਲ ਸੁਣਿਆ।