ਇੰਜ. ਰਖੇਜਾ ਨੂੰ ਮਨੁੱਖੀ ਅਧਿਕਾਰ ਪ੍ਰੀਸ਼ਦ ’ਚ ਮਿਲੀ ਅਹਿਮ ਜ਼ਿੰਮੇਵਾਰੀ
ਇੰਜੀਨੀਅਰ ਚੰਦਨ ਰਖੇਜਾ ਨੂੰ ਮਨੁੱਖੀ ਅਧਿਕਾਰ ਪ੍ਰੀਸ਼ਦ ਭਾਰਤ ’ਚ ਮਿਲੀ ਅਹੰਮ ਜ਼ਿੰਮੇਵਾਰੀ
Publish Date: Mon, 05 Jan 2026 07:05 PM (IST)
Updated Date: Tue, 06 Jan 2026 04:08 AM (IST)

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਮਨੁੱਖੀ ਅਧਿਕਾਰ ਪ੍ਰੀਸ਼ਦ ਭਾਰਤ ਦੇ ਅਹੁਦੇਦਾਰਾਂ ਦੀ ਇਕ ਮਹੱਤਵਪੂਰਨ ਮੀਟਿੰਗ ਰਾਮਾ ਮੰਡੀ ਸਥਿਤ ਸਥਾਨਕ ਦਫ਼ਤਰ ’ਚ ਪ੍ਰੀਸ਼ਦ ਦੀ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਇਸ ਮੀਟਿੰਗ ਦੌਰਾਨ ਕਈ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਮੀਟਿੰਗ ਦੌਰਾਨ ਜਲੰਧਰ ਕੇਂਦਰੀ ਤੋਂ ਸੀਨੀਅਰ ਭਾਜਪਾ ਆਗੂ ਇੰਜੀ. ਚੰਦਨ ਰਖੇਜਾ ਨੂੰ ਪ੍ਰੀਸ਼ਦ ਦੀ ਮੇਨ ਬਾਡੀ ਜ਼ਿਲ੍ਹਾ ਮਹਾਮੰਤਰੀ ਘੋਸ਼ਿਤ ਕੀਤਾ ਗਿਆ। ਇਸਦੇ ਨਾਲ ਹੀ ਪ੍ਰਬਲ ਉੱਪਲ ਨੂੰ ਵੀ ਪ੍ਰੀਸ਼ਦ ’ਚ ਜ਼ਿਲ੍ਹਾ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ’ਤੇ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ ਨੇ ਕਿਹਾ ਕਿ ਮਨੁੱਖੀ ਅਧਿਕਾਰ ਪ੍ਰੀਸ਼ਦ ਭਾਰਤ ਪੂਰੇ ਦੇਸ਼ ’ਚ ਹਰ ਵਿਅਕਤੀ ਦੀ ਇੱਜ਼ਤ ਤੇ ਬਰਾਬਰੀ ਨੂੰ ਯਕੀਨੀ ਬਣਾਉਣ, ਉਨ੍ਹਾਂ ਨੂੰ ਦੁਰਵਿਵਹਾਰ ਤੇ ਭੇਦਭਾਵ ਤੋਂ ਬਚਾਉਣ, ਸਰਕਾਰਾਂ ਨੂੰ ਜਵਾਬਦੇਹ ਬਣਾਉਣ ਤੇ ਹਰ ਨਾਗਰਿਕ ਨੂੰ ਜੀਵਨ, ਸਿੱਖਿਆ, ਸਿਹਤ ਤੇ ਆਜ਼ਾਦੀ ਦੇ ਮੂਲ ਅਧਿਕਾਰ ਦਿਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਚੰਦਨ ਰਖੇਜਾ ਵਰਗੇ ਤੇਜ਼ਤਰਾਰ ਨੌਜਵਾਨਾਂ ਨੂੰ ਸੰਸਥਾ ਨਾਲ ਜੋੜਨ ਨਾਲ ਪ੍ਰੀਸ਼ਦ ਨੂੰ ਮਜ਼ਬੂਤੀ ਮਿਲੇਗੀ, ਨਾਲ ਹੀ ਆਮ ਜਨਤਾ ਨੂੰ ਵੀ ਲਾਭ ਪਹੁੰਚੇਗਾ ਤੇ ਜਨਹਿਤ ’ਚ ਕੀਤੇ ਜਾ ਰਹੇ ਕੰਮਾਂ ’ਚ ਹੋਰ ਤੇਜ਼ੀ ਆਵੇਗੀ। ਇਸ ਮੌਕੇ ’ਤੇ ਪ੍ਰੀਸ਼ਦ ਦੀ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ, ਡਾਇਰੈਕਟਰ ਅਸ਼ਵਨੀ ਕੁਮਾਰ, ਰਾਸ਼ਟਰੀ ਮਹਾਸਚਿਵ (ਮਹਿਲਾ) ਆਰਤੀ ਕਪੂਰ, ਪੰਜਾਬ ਮਹਿਲਾ ਸੈੱਲ ਪ੍ਰਧਾਨ ਲਖਵਿੰਦਰ ਕੌਰ, ਪੰਜਾਬ ਮਨਿਉਰਿਟੀ ਸੈੱਲ ਪ੍ਰਧਾਨ ਜਗਜੀਤ ਸਿੰਘ ਲੱਕੀ, ਜਲੰਧਰ ਪ੍ਰਧਾਨ ਦੀਪਕ ਭੱਲਾ, ਨਵ-ਨਿਯੁਕਤ ਜ਼ਿਲ੍ਹਾ ਮਹਾਮੰਤਰੀ ਇੰਜੀ. ਚੰਦਨ ਰਖੇਜਾ, ਐਂਟੀ ਕਰਾਈਮ ਸੈੱਲ ਪ੍ਰਧਾਨ ਅਮਨਦੀਪ ਸਿੰਘ, ਜਲੰਧਰ ਮਹਿਲਾ ਸੈੱਲ ਪ੍ਰਧਾਨ ਪ੍ਰਿਆ ਕੁਮਾਰੀ, ਮਹਿਲਾ ਸੈੱਲ ਉਪ-ਪ੍ਰਧਾਨ ਅਨੀਤਾ ਕਪੂਰ, ਐਂਟੀ ਕਰਪਸ਼ਨ ਸੈੱਲ ਮੈਂਬਰ ਮੁਨੀਸ਼, ਸਜਨ ਕੁਮਾਰ ਨੂੰ ਜ਼ਿਲ੍ਹਾ ਮੈਂਬਰ ਤੇ ਦਿਨੇਸ਼ ਸ਼ਰਮਾ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਅਨੀਤਾ ਨੂੰ ਬਿਹਤਰੀਨ ਕੰਮ ਲਈ ਤਰੱਕੀ ਦੇ ਕੇ ਮਹਿਲਾ ਸੈੱਲ ਪੰਜਾਬ ਦੀ ਉਪ ਪ੍ਰਧਾਨ, ਹਤਿੰਦਰ ਤਲਵਾਰ ਨੂੰ ਪੰਜਾਬ ਉਪ ਪ੍ਰਧਾਨ, ਤਰੁਣਾ ਨੂੰ ਮਹਿਲਾ ਸੈੱਲ ਜਲੰਧਰ ਦੀ ਉਪ ਪ੍ਰਧਾਨ ਤੇ ਪੰਕਜ ਗੋਸਵਾਮੀ ਨੂੰ ਐਂਟੀ ਕਰਾਈਮ ਸੈੱਲ ਜਲੰਧਰ ਦਾ ਪ੍ਰਧਾਨ ਘੋਸ਼ਿਤ ਕੀਤਾ ਗਿਆ।