ਏਆਈ ਦੇ ਖੇਤਰ ’ਚ ਜਾਗਰੂਕਤਾ ਵਧਾਉਣ ਲਈ ਪ੍ਰੇਰਿਆ
ਜਾਸ, ਜਲੰਧਰ : ਐੱਚਐੱਮਵੀ
Publish Date: Wed, 11 Mar 2026 06:30 PM (IST)
Updated Date: Wed, 11 Mar 2026 06:33 PM (IST)
ਜਾਸ, ਜਲੰਧਰ : ਐੱਚਐੱਮਵੀ ’ਚ ਏਆਈ ਸਮਰਥਿਤ ਡਾਕਟਰੀ ਖੋਜ ਤੇ ਸਿਹਤ ਸੇਵਾ, ਵਿਗਿਆਨ ਤੇ ਤਕਨੀਕ ਦਾ ਸੇਤੂ ਵਿਸ਼ੇ 'ਤੇ ਇਕ ਦਿਨਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ ਗਿਆ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਕਿਹਾ ਕਿ ਕਾਲਜ ਦੇ ਸੈਂਟਰ ਫਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸਥਾਪਨਾ ਦਾ ਟੀਚਾ ਵੱਖ-ਵੱਖ ਵਿਭਾਗਾਂ ਨੂੰ ਇਕ ਮੰਚ ’ਤੇ ਲਿਆ ਕੇ ਏਆਈ ਦੇ ਖੇਤਰ ’ਚ ਜਾਗਰੂਕਤਾ ਵਧਾਉਣਾ ਤੇ ਇਸ ਤਕਨੀਕ ਰਾਹੀਂ ਸਮਾਜ ਤੇ ਵਿਗਿਆਨ ਦੇ ਖੇਤਰ ’ਚ ਮਨੁੱਖਤਾ ਲਈ ਮਹੱਤਵਪੂਰਨ ਯੋਗਦਾਨ ਦੇਣਾ ਹੈ। ਇਹ ਸਭ ਕੁਝ ਉਸ ਸਮੇਂ ਹੋ ਰਿਹਾ ਹੈ ਜਦੋਂ ਮਹਾਵਿਦਿਆਲਿਆ 2027 ’ਚ ਆਪਣੇ 100 ਸਾਲ ਪੂਰੇ ਕਰਨ ਜਾ ਰਿਹਾ ਹੈ।
ਮੁੱਖ ਮਹਿਮਾਨ ਪੀਟੀਯੂ ਦੇ ਕੁਲਪਤੀ ਡਾ. ਸੁਸ਼ੀਲ ਮਿੱਤਲ ਨੇ ਦੱਸਿਆ ਕਿ ਦ੍ਰਿੜ੍ਹ ਇੱਛਾ ਤੇ ਸਮਰਪਣ ਨਾਲ ਕੋਈ ਵੀ ਟੀਚਾ ਅਸੰਭਵ ਨਹੀਂ ਹੁੰਦਾ। ਮੁੱਖ ਬੁਲਾਰੇ ਡਾ. ਹਰਪ੍ਰੀਤ ਸਿੰਘ, ਸਾਇੰਟਿਸਟ-ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ, ਨੇ ਸਿਹਤ ਸੇਵਾਵਾਂ ’ਚ ਏਆਈ ਵਿਕਾਸ ਦੇ ਜੀਵਨ ਚੱਕਰ, ਈ-ਸੰਜੀਵਨੀ, ਇੰਟੈਲੀਜੈਂਟ ਟੈਲੀਮੈਡੀਸਨ ਸਲਿਊਸ਼ਨਜ਼, ਇੰਟਰਆਪ੍ਰੇਟਬਲ ਇਲੈਕਟ੍ਰਾਨਿਕ ਸਿਹਤ ਰਿਕਾਰਡ, ਡਿਜੀਟਲ ਬਾਇਓਮਾਰਕਰ, ਮਾਲੀਕਿਊਲਰ ਸਿਹਤ ਮਾਨੀਟਰਿੰਗ ਤੇ ਡਿਜੀਟਲ ਥੈਰੇਪੀਟਿਕਸ ਵਰਗੇ ਵਿਸ਼ਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ।
ਉਨ੍ਹਾਂ ਨੇ ਡਿਜੀਟਲ ਸਿਹਤ ਸੇਵਾ ਦੇ ਖੇਤਰ ’ਚ ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ ਦੀ ਭਵਿੱਖੀ ਯੋਜਨਾਵਾਂ ਨਾਲ ਸਬੰਧਤ ਜਾਣਕਾਰੀ ਦਿੱਤੀ। ਡਾ. ਅਰੁਣ ਖੋਸਲਾ, ਸੈਂਟਰ ਫਾਰ ਆਰਟੀਫੀਸ਼ੀਅਲ ਇੰਟੈਲੀਜੈਂਸ, ਐੱਨਆਈਟੀ ਨੇ ਏਆਈ ਦੀ ਮਦਦ ਨਾਲ ਡਾਇਬਟੀਜ਼ ਤੇ ਆਟੀਜ਼ਮ ਦੇ ਮੈਨੇਜਮੈਂਟ ਨਾਲ ਜੁੜੀਆਂ ਕੇਸ ਸਟੱਡੀਜ਼ ਵੀ ਪੇਸ਼ ਕੀਤੀਆਂ। ਡਾ. ਰਜਨੀਸ਼ ਕੁਮਾਰ, ਬਨਾਰਸ ਹਿੰਦੂ ਯੂਨੀਵਰਸਿਟੀ, ਵਾਰਾਣਸੀ ਨੇ ਦਵਾਈ ਭਾਲ ਦੀ ਪੂਰੀ ਪ੍ਰਕਿਰਿਆ ’ਚ ਏਆਈ ਦੀ ਭੂਮਿਕਾ ਤੇ ਇਸ ਪ੍ਰਕਿਰਿਆ ਵਿਚ ਵਰਤੇ ਜਾਣ ਵਾਲੇ ਵੱਖ-ਵੱਖ ਏਆਈ ਆਧਾਰਿਤ ਬਾਇਓਇੰਫਾਰਮੈਟਿਕਸ ਟੂਲਜ਼ ਦੀ ਜਾਣਕਾਰੀ ਦਿੱਤੀ। ਇਸ ਸੈਮੀਨਾਰ ਨੇ ਸਿਹਤ ਸੇਵਾ ਅਤੇ ਦਵਾਈ ਭਾਲ ’ਚ ਏਆਈ ਦੇ ਉੱਭਰਦੇ ਭਵਿੱਖ ਨੂੰ ਸਮਝਣ ਦਾ ਇਕ ਮਹੱਤਵਪੂਰਨ ਮੌਕਾ ਪ੍ਰਦਾਨ ਕੀਤਾ।