ਉੱਘੇ ਸਮਾਜ ਸੇਵਕ ਭੁੱਲਰ ਪੰਜ ਤੱਤਾਂ ‘ਚ ਵਿਲੀਨ
ਉੱਘੇ ਸਮਾਜ ਸੇਵਕ ਜਗਜੀਤ ਸਿੰਘ ਭੁੱਲਰ ਪੰਜ ਤੱਤਾਂ ‘ਚ ਵਿਲੀਨ
Publish Date: Sat, 07 Mar 2026 06:34 PM (IST)
Updated Date: Sat, 07 Mar 2026 06:36 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਇਲਾਕੇ ਦੀ ਜਾਣੀ-ਪਛਾਣੀ ਸ਼ਖ਼ਸੀਅਤ ਤੇ ਉੱਘੇ ਸਮਾਜ ਸੇਵਕ ਜਗਜੀਤ ਸਿੰਘ ਭੁੱਲਰ ਸ਼ਨਿਚਰਵਾਰ ਨੂੰ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ। ਉਨ੍ਹਾਂ ਦੀ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਗ੍ਰਹਿ ਵਿਖੇ ਰੱਖਿਆ ਗਿਆ, ਜਿੱਥੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਵੱਖ-ਵੱਖ ਸੰਸਥਾਵਾਂ ਤੇ ਰਿਸ਼ਤੇਦਾਰਾਂ ਵੱਲੋਂ ਮ੍ਰਿਤਕ ਦੇਹ ’ਤੇ ਦੁਸ਼ਾਲੇ ਭੇਟ ਕੀਤੇ ਗਏ। ਉਪਰੰਤ ਪੰਜ ਭੌਤਿਕ ਸਰੀਰ ਨੂੰ ਪਿੰਡ ਭੁੱਲਰ ਦੇ ਸ਼ਮਸ਼ਾਨਘਾਟ ਵਿਖੇ ਲਿਆਂਦਾ ਗਿਆ, ਜਿੱਥੇ ਗਿਆਨੀ ਕਨਵਰ ਸਿੰਘ ਵੱਲੋਂ ਸੋਹਿਲਾ ਸਾਹਿਬ ਜੀ ਦੇ ਪਾਠ ਉਪਰੰਤ ਅਰਦਾਸ ਕੀਤੀ ਗਈ। ਪਰਿਵਾਰਕ ਮੈਂਬਰਾਂ ਨੇ ਚੜ੍ਹਦੀਕਲਾ ਦਾ ਸਬੂਤ ਦਿੰਦਿਆਂ ਜੈਕਾਰੇ ਛੱਡ ਕੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਚਿਖਾ ਨੂੰ ਅਗਨੀ ਪੁੱਤਰਾਂ ਗੁਰਵਿੰਦਰਜੀਤ ਸਿੰਘ ਤੇ ਮਨਵੀਰ ਸਿੰਘ ਯੂਐੱਸਏ ਨੇ ਦਿੱਤੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਵ. ਜਗਜੀਤ ਸਿੰਘ ਭੁੱਲਰ ਨਮਿੱਤ ਸ਼੍ਰੀ ਸਹਿਜ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ 9 ਮਾਰਚ ਦਿਨ ਸੋਮਵਾਰ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ 11:30 ਵਜੇ ਹੋਵੇਗੀ। ਇਸ ਮੌਕੇ ਪਤਨੀ ਰਜਿੰਦਰ ਕੌਰ ਤੇ ਸਮੂਹ ਭੁੱਲਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਅਤੇ ਗੋਬਿੰਦ ਸਰਵਰ ਸਕੂਲ ਦੇ ਐੱਮਡੀ ਪਰਵਿੰਦਰਪਾਲ ਸਿੰਘ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੂਬਾਈ ਆਗੂ ਜਥੇ. ਸੁਲੱਖਣ ਸਿੰਘ ਸ਼ਾਹਕੋਟ, ਉੱਘੇ ਕਾਰੋਬਾਰੀ ਸੰਦੀਪ ਸਿੰਘ ਖਹਿਰਾ, ਡਾ. ਬਲਜੀਤ ਸਿੰਘ ਪੰਨੂੰ, ਪਰਮਵੀਰ ਸਿੰਘ ਪੰਨੂੰ, ਸੇਵਾਮੁਕਤ ਹੈੱਡ ਮਾਸਟਰ ਕੰਵਲਜੀਤ ਸਿੰਘ, ਹਰਭਜਨ ਸਿੰਘ ਰੂਪਰਾ, ਜਗਜੀਤ ਸਿੰਘ ਪੰਨੂ, ਐਡਵੋਕੇਟ ਭਾਰਤ ਗੁਪਤਾ, ਗੌਰਵ ਅਗਰਵਾਲ ਸੀਏ, ਮਾਸਟਰ ਗੁਰਮੀਤ ਸਿੰਘ ਮਨੋਚਾ, ਅਜੈਬ ਸਿੰਘ ਬਹੁਗੁਣ, ਵਰਿੰਦਰ ਕੁਮਾਰ ਸਰਪੰਚ ਭੁੱਲਰ, ਸਾਬਕਾ ਸਰਪੰਚ ਗੁਰਦੇਵ ਸਿੰਘ, ਭੁਪਿੰਦਰ ਸਿੰਘ, ਰਛਪਾਲ ਸਿੰਘ ਹੈੱਡ ਗ੍ਰੰਥੀ, ਕ੍ਰਿਪਾਲ ਸਿੰਘ ਪ੍ਰਧਾਨ ਗੁਰਦੁਆਰਾ, ਗੁਰਮੇਲ ਸਿੰਘ ਗਿੱਲ, ਸਤੀਸ਼ ਕੁਮਾਰ, ਅਮਰ ਕਾਂਤਾ ਮੁਕਤਸਰ, ਰਾਮ ਗੁਪਤਾ, ਸਚਿਨ ਜਿੰਦਲ, ਸਰਕਾਰੀ ਸਕੂਲ ਭੁੱਲਰ ਦਾ ਸਮੂਹ ਸਟਾਫ ਸਮੇਤ ਵੱਡੀ ਗਿਣਤੀ ‘ਚ ਦੇਸ਼-ਵਿਦੇਸ਼ ਤੋਂ ਲੋਕ ਹਾਜ਼ਰ ਸਨ।