ਐੱਚਐੱਮਵੀ ’ਚ ਰਸਾਇਣਿਕ ਤੱਤਾਂ ’ਤੇ ਬਣਾਏ ਪੋਸਟਰ
ਐੱਚਐੱਮਵੀ ਵਿਖੇ ਐਲੀਮੈਂਟ ਸਪਾਟਲਾਈਟ -ਡੇਲੀ ਕੈਮਿਸਟਰੀ ਕਨੈਕਟ ਕਰਵਾਇਆ
Publish Date: Tue, 10 Feb 2026 07:26 PM (IST)
Updated Date: Tue, 10 Feb 2026 07:29 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਚਐੱਮਵੀ ਵਿਖੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਅਗਵਾਈ ਹੇਠ ਵਿਭਾਗ ਦੀ ਆਰ ਵੈਂਕਟਰਾਮਨ ਸੁਸਾਇਟੀ ਵੱਲੋਂ ਐਲੀਮੈਂਟ ਸਪਾਟਲਾਈਟ, ਡੇਲੀ ਕੈਮਿਸਟਰੀ ਕਨੈਕਟ ਨਾਮਕ ਗਤੀਵਿਧੀ ਦੀ ਸ਼ੁਰੂਆਤ ਸਫਲਤਾਪੂਰਵਕ ਕੀਤੀ ਗਈ। ਇਸ ਉਦਮ ਕਦਮੀ ਦੇ ਅੰਤਰਗਤ ਹਰ ਦਿਨ ਪੀਰੀਆਡਿਕ ਟੇਬਲ ਦੇ ਇਕ ਰਸਾਇਣਕ ਤੱਤ ਦੀ ਭਰਪੂਰ ਜਾਣਕਾਰੀ ਦਿੱਤੀ ਜਾਂਦੀ ਹੈ ਜਿਸ ’ਚ ਉਸਦਾ ਪ੍ਰਤੀਕ, ਵਿਸ਼ੇਸ਼ਤਾਵਾਂ, ਕੁਦਰਤੀ ਉਪਲੱਬਧਤਾ ਤੇ ਰੋਜ਼ਾਨਾ ਜੀਵਨ ’ਚ ਵਰਤੋਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਜਾਂਦੀ ਹੈ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ’ਚ ਵਿਗਿਆਨਕ ਜਿਗਿਆਸਾ ਤੇ ਸੂਝਬੂਝ ਨੂੰ ਵਧਾਉਣਾ ਤੇ ਪੀਰੀਆਡਿਕ ਟੇਬਲ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਵਿਦਿਆਰਥੀਆਂ ਵੱਲੋਂ ਇਸ ਗਤੀਵਿਧੀ ’ਚ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ ਗਿਆ ਤੇ ਵੱਖ-ਵੱਖ ਰਸਾਇਣਿਕ ਤੱਤਾਂ ’ਤੇ ਪੋਸਟਰ ਤਿਆਰ ਕੀਤੇ ਗਏ। ਇਸ ਮੌਕੇ ਵਿਭਾਗ ਮੁਖੀ ਦੀਪਸ਼ਿਖਾ ਨੇ ਵਿਦਿਆਰਥੀਆਂ ਨੂੰ ਇਸ ਰੋਜ਼ਾਨਾ ਗਤੀਵਿਧੀ ’ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਤੇ ਸੰਸਥਾ ਮੁਖੀ ਡਾ. ਖੋਸਲਾ ਵੱਲੋਂ ਵਿਦਿਆਰਥੀਆਂ ਦੀ ਸਰਗਰਮ ਭਾਈਵਾਲੀ ਲਈ ਹੌਸਲਾ ਅਫਜਾਈ ਕੀਤੀ। ਇਸ ਮੌਕੇ ਡਾ. ਵੰਦਨਾ ਠਾਕੁਰ, ਡਾ. ਸਮ੍ਰਿਤੀ ਵੈਦ, ਤਨੀਸ਼ਾ ਤੇ ਹੇਮਲਤਾ ਹਾਜ਼ਰ ਸਨ ਤੇ ਉਨ੍ਹਾਂ ਨੇ ਗਤੀਵਿਧੀ ਦੇ ਸੰਚਾਲਨ ’ਚ ਸਹਿਯੋਗ ਦਿੱਤਾ।