ਅੱਜ ਬੰਦ ਰਹੇਗੀ ਬਿਜਲੀ
ਸੰਵਾਦ ਸੂਤਰ, ਜਾਗਰਣ, ਜੰਡੂ
Publish Date: Fri, 10 Apr 2026 09:10 PM (IST)
Updated Date: Fri, 10 Apr 2026 09:14 PM (IST)
ਸੰਵਾਦ ਸੂਤਰ, ਜਾਗਰਣ, ਜੰਡੂ ਸਿੰਘਾ : ਜੰਡੂ ਸਿੰਘਾ ਜਲੰਧਰ ਦਿਹਾਤੀ ਉਪ-ਡਵੀਜ਼ਨ ਵਿਚ 11 ਅਪ੍ਰੈਲ ਨੂੰ 11 ਕੇਵੀ ਕਿੰਗ ਸਿਟੀ ਫੀਡਰ, 11 ਕੇਵੀ ਡੀ.ਆਰ.ਡੀ.ਓ ਫੀਡਰ, 11 ਕੇਵੀ ਕਰੋਲ ਬਾਗ, 11 ਕੇਵੀ ਯੂਨੀਵਰਸਿਟੀ ਫੀਡਰ, 11 ਕੇਵੀ ਬਸੰਤ ਹਿੱਲ ਫੀਡਰ ਤੇ ਨਵਾਂ ਚੰਦਰਸੇਨ ਸੇਨ ਫੀਡਰ ’ਚ ਮੁਰੰਮਤ ਕਾਰਨ ਕਾਰਨ ਬਿਜਲੀ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।
ਇਸ ਕਾਰਨ ਮੋਤੀ ਬਾਗ, ਸਿਲਵਰ ਸਿਟੀ, ਕਰੋਲ ਬਾਗ, ਮਾਨ ਸਿੰਘ ਨਗਰ, ਕੋਟ ਰਾਮਦਾਸ, ਬਸੰਤ ਹਿੱਲ, ਚੌਹਕਾਂ, ਲੱਧੇਵਾਲੀ, ਨੰਗਲਸ਼ਾਮਾ, ਸਿਟੀ ਵਿਊ, ਪਾਰਕ ਐਵੀਨਿਊ ਵਰਗੇ ਖੇਤਰਾਂ ’ਚ ਪ੍ਰਭਾਵਿਤ ਕਰੇਗੀ। ਅਧਿਕਾਰੀਆਂ ਨੇ ਦੱਸਿਆ ਕਿ ਗਰਮੀ ਦੇ ਮੌਸਮ ਨੂੰ ਧਿਆਨ ’ਚ ਰੱਖਦਿਆਂ ਫੀਡਰਾਂ ਦੀ ਮੁਰੰਮਤ ਦਾ ਕੰਮ ਕੀਤਾ ਜਾਂਦਾ ਹੈ, ਜਿਸ ਕਾਰਨ ਬਿਜਲੀ ਦੀ ਸਪਲਾਈ ਬੰਦ ਕਰਨੀ ਪੈਂਦੀ ਹੈ।