ਅੱਜ ਬਿਜਲੀ ਰਹੇਗੀ ਬੰਦ
ਅੱਜ ਬਿਜਲੀ ਰਹੇਗੀ ਬੰਦ
Publish Date: Sat, 21 Mar 2026 08:25 PM (IST)
Updated Date: Sat, 21 Mar 2026 08:28 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭੋਗਪੁਰ : 66 ਕੇਵੀ ਸਲਾਲਾ ਸਬ-ਸਟੇਸ਼ਨ ’ਚ ਜ਼ਰੂਰੀ ਮੁਰੰਮਤ ਕਰਕੇ ਐਤਵਾਰ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਕਾਰਜਕਾਰੀ ਇੰਜੀਨੀਅਰ ਗਗਨਦੀਪ ਸਿੰਘ ਨੇ ਦੱਸਿਆ ਕਿ ਸਵੇਰੇ 9:30 ਵਜੇ ਤੋਂ ਸ਼ਾਮ 4:00 ਵਜੇ ਤੱਕ ਸਲਾਲਾ ਸ਼ਹਿਰੀ ਤੇ ਖੋਜਕੀਪੁਰ ਯੂਪੀਐੱਸ ਨਾਲ ਸਬੰਧਤ ਸਾਰੇ ਘਰੇਲੂ ਤੇ ਮੋਟਰ ਫੀਡਰਾਂ ਦੀ ਸਪਲਾਈ ਬੰਦ ਰਹੇਗੀ। ਇਸ ਕਾਰਨ ਪਿੰਡ ਸਲਾਲਾ, ਖੋਜਕੀਪੁਰ, ਮੱਲੀ ਨੰਗਲ, ਨਾਜਕੇ, ਭੇਲਾ, ਲੁਹਾਰਾ, ਮਾਣਕਰਾਈ, ਇੱਟਾਂਬਧੀ ਤੇ ਦਾਰਾਪੁਰ ਆਦਿ ਇਲਾਕਿਆਂ ’ਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਬਿਜਲੀ ਵਿਭਾਗ ਵੱਲੋਂ ਖਪਤਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਦੌਰਾਨ ਸਹਿਯੋਗ ਕਰਨ।