ਅੱਜ ਬਿਜਲੀ ਬੰਦ ਰਹੇਗੀ
ਅੱਜ ਬਿਜਲੀ ਬੰਦ ਰਹੇਗੀ
Publish Date: Fri, 16 Jan 2026 08:09 PM (IST)
Updated Date: Fri, 16 Jan 2026 08:12 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : 132 ਕੇਵੀ ਸਬ ਸਟੇਸ਼ਨ ਅਰਬਨ ਅਸਟੇਟ ਫੇਜ਼-2 ਅਧੀਨ ਪੈਂਦੇ 11 ਕੇਵੀ ਗੀਤਾ ਮੰਦਰ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਇਸ ਅਧੀਨ ਆਉਂਦੇ ਇਲਾਕਿਆਂ ਦੀ ਬਿਜਲੀ ਸਪਲਾਈ 17 ਜਨਵਰੀ ਨੂੰ ਸਵੇਰੇ 10 ਤੋਂ ਦੁਪਹਿਰ ਇਕ ਵਜੇ ਤਕ ਬੰਦ ਰਹੇਗੀ। ਇਸ ਕਾਰਨ ਜੌਹਲ ਮਾਰਕੀਟ, ਜੋਤੀ ਨਗਰ, ਇਨਕਮ ਟੈਕਸ ਕਾਲੋਨੀ, ਸਤਿਕਰਤਾਰ ਨਗਰ, ਸ਼ੰਕਰ ਗਾਰਡਨ, ਬਸੰਤ ਐਵੇਨਿਊ, ਵਸੰਤ ਵਿਹਾਰ, ਨਿਊ ਕਾਲੋਨੀ, ਗੀਤਾ ਮੰਦਰ ਦੇ ਆਲੇ-ਦੁਆਲੇ ਦੇ ਇਲਾਕਿਆਂ ਮਾਡਲ, ਨਿਊ ਜਵਾਹਰ ਨਗਰ ਤੇ ਚੁਨਮੁਨ ਮਾਲ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।