ਅੱਜ ਬਿਜਲੀ ਰਹੇਗੀ ਬੰਦ
ਅੱਜ ਬਿਜਲੀ ਰਹੇਗੀ ਬੰਦ
Publish Date: Tue, 06 Jan 2026 07:29 PM (IST)
Updated Date: Tue, 06 Jan 2026 07:29 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭੋਗਪੁਰ : 132 ਕੇਵੀ ਸਬ ਸਟੇਸ਼ਨ ਅਲਾਵਲਪੁਰ ਤੋਂ ਚੱਲਦੇ 66 ਕੇਵੀ ਸਬ ਸਟੇਸ਼ਨ ’ਚ ਜ਼ਰੂਰੀ ਮੁਰੰਮਤ ਕਾਰਜ ਹੋਣ ਕਰਕੇ ਬੁੱਧਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਇਲਾਕੇ ’ਚ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜੀਨੀਅਰ ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਘਰੇਲੂ ਉਪਭੋਗਤਾਵਾਂ ਦੇ ਨਾਲ ਨਾਲ ਖੇਤੀਬਾੜੀ ਮੋਟਰਾਂ ਤੇ ਹੋਰ ਬਿਜਲੀ ਉਪਕਰਨਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ। ਉਨ੍ਹਾਂ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਮੁਰੰਮਤ ਕਾਰਜ ਦੌਰਾਨ ਸਹਿਯੋਗ ਕੀਤਾ ਜਾਵੇ।