ਇਲੈਕਟ੍ਰਿਕ ਰਿਕਸ਼ਾ ਕਰੇਨ ਨਾਲ ਟਕਰਾ ਕੇ ਪਲਟਿਆ
ਇਲੈਕਟ੍ਰਿਕ ਟੈਂਪੂ ਕਰੇਨ ਨਾਲ ਟਕਰਾ ਕੇ ਪਲਟਿਆ
Publish Date: Tue, 06 Jan 2026 09:05 PM (IST)
Updated Date: Tue, 06 Jan 2026 09:05 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਵੀਰ ਬਬਰੀਕ ਚੌਕ ਨੇੜੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਕ ਤੇਜ਼ ਰਫ਼ਤਾਰ ਇਲੈਕਟ੍ਰਿਕ ਰਿਕਸ਼ਾ ਕਰੇਨ ਨਾਲ ਟਕਰਾ ਕੇ ਸੜਕ ਤੇ ਪਲਟ ਗਿਆ। ਹਾਦਸੇ ਕਾਰਨ ਲੰਮਾ ਟ੍ਰੈਫਿਕ ਜਾਮ ਹੋ ਗਿਆ ਤੇ ਦੋਵਾਂ ਪਾਸਿਆਂ ਤੋਂ ਆਵਾਜਾਈ ਠੱਪ ਹੋ ਗਈ। ਸੂਚਨਾ ਮਿਲਣ ਤੇ ਐੱਸਐੱਚਓ ਪੁਲਿਸ ਫੋਰਸ ਨਾਲ ਮੌਕੇ ਤੇ ਪਹੁੰਚੇ ਤੇ ਸਥਿਤੀ ਨੂੰ ਕਾਬੂ ’ਚ ਲਿਆਂਦਾ। ਪਲਟ ਰਿਕਸ਼ੇ ’ਚ ਲੱਦੇ ਸਾਮਾਨ ਨੂੰ ਖਾਲੀ ਕਰਵਾ ਕੇ ਆਵਾਜਾਈ ਨੂੰ ਮੁੜ ਚਾਲੂ ਕਰਵਾਇਆ ਗਿਆ। ਪੁਲਿਸ ਨੇ ਕਰੇਨ ਤੇ ਇਸ ਦੇ ਡਰਾਈਵਰ ਨੂੰ ਕਾਬੂ ਕਰ ਲਿਆ। ਚਸ਼ਮਦੀਦਾਂ ਅਨੁਸਾਰ ਇਲੈਕਟ੍ਰਿਕ ਟੈਂਪੂ ਚਾਲਕ ਤੇਜ਼ ਰਫ਼ਤਾਰ ਨਾਲ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਉਸ ਨੇ ਕੰਟਰੋਲ ਗੁਆ ਦਿੱਤਾ ਤੇ ਸਾਹਮਣੇ ਵਾਲੀ ਕਰੇਨ ਨਾਲ ਟਕਰਾ ਗਿਆ। ਖੁਸ਼ਕਿਸਮਤੀ ਨਾਲ ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।