ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਣੇ ਸਿੱਧੂ
ਗੌਰਮੈਂਟ ਪੈਂਸ਼ਨਸ਼ਨਰਜ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਦੀ ਹੋਈ ਚੋਣ ਬਖਸ਼ੀ ਸਿੰਘ ਸਿੱਧੂ ਬਣੇ ਪ੍ਰਧਾਨ
Publish Date: Tue, 20 Jan 2026 06:36 PM (IST)
Updated Date: Tue, 20 Jan 2026 06:39 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਚੇਅਰਮੈਨ ਮੂਲ ਚੰਦ ਸਰਹਾਲੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਜ਼ਿਲ੍ਹਿਆਂ ’ਚ ਜਥੇਬੰਦੀ ਦੀਆਂ ਚੋਣਾਂ ਬਾਰੇ ਵਿਚਾਰ ਕੀਤਾ ਗਿਆ। ਇਸ ਮੀਟਿੰਗ ’ਚ ਸੂਬਾ ਪ੍ਰਧਾਨ ਸਰਜੀਤ ਸਿੰਘ ਗਗੜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ, ਜ਼ਿਲ੍ਹਾ ਜਲੰਧਰ ਦੀ ਚੋਣ ਸਰਬ ਸੰਮਤੀ ਨਾਲ ਕੀਤੀ ਗਈ। ਇਸ ’ਚ ਮੂਲ ਚੰਦ ਸਰਹਾਲੀ ਚੇਅਰਮੈਨ, ਬਖਸ਼ੀਸ਼ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ, ਰਾਮ ਪ੍ਰਕਾਸ਼ ਜ਼ਿਲ੍ਹਾ ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਹੀਰ, ਮੀਤ ਪ੍ਰਧਾਨ ਮਾਸਟਰ ਰਤਨ ਸਿੰਘ ਤੇ ਗੁਰਮੇਲ ਕੌਰ ਫੁੱਗਲਾਣਾ, ਜੁਆਇੰਟ ਸਕੱਤਰ ਪਰਮਜੀਤ ਸਿੰਘ ਸਿੱਧੂ ਤੇ ਬੈਰਾਗੀ ਸਿੰਘ, ਵਿੱਤ ਸਕੱਤਰ ਡਾ. ਪਰਮਜੀਤ ਸਿੰਘ ਪ੍ਰੀਤਮ, ਦਫਤਰ ਸਕੱਤਰ ਸੋਮਨਾਥ ਚੁਣੇ ਗਏ। ਸੂਬਾ ਪ੍ਰਧਾਨ ਸੁਰਜੀਤ ਸਿੰਘ ਗਗੜਾ ਨੇ ਜਾਣਕਾਰੀ ਦਿੱਤੀ ਕਿ 28 ਜਨਵਰੀ ਨੂੰ ਮੋਗਾ ਵਿਖੇ ਸੁਬਾਈ ਮੀਟਿੰਗ ਕੀਤੀ ਜਾ ਰਹੀ ਹੈ। ਇਸ ਮੀਟਿੰਗ ’ਚ ਸੂਬਾ ਜਨਰਲ ਇਜਲਾਸ ਜਿਹੜਾ 8 ਫਰਵਰੀ 2026 ਨੂੰ ਮੋਗਾ ’ਚ ਹੋ ਰਿਹਾ ਹੈ, ਬਾਰੇ ਵਿਚਾਰ ਕੀਤੀ ਜਾਵੇਗੀ। ਇਸੇ ਤਰ੍ਹਾਂ 25-26 ਫਰਵਰੀ ਨੂੰ ਕੌਮੀ ਇਜਲਾਸ ਜੋ ਕੁਰੂਕਸ਼ੇਤਰ ਵਿਖੇ ਹੋ ਰਿਹਾ ਹੈ, ਉਸ ’ਚ ਸ਼ਾਮਲ ਹੋਣ ਵਾਲੇ ਡੈਲੀਗੇਟਾਂ ਦੀ ਚੋਣ ਕੀਤੀ ਜਾਵੇਗੀ। ਮੈਂਬਰਸ਼ਿਪ ਦੇ ਅਧਾਰ ’ਤੇ ਡੈਲੀਗੇਟ ਚੁਣੇ ਜਾਣਗੇ।