ਸਮਰਾਏ ਕੋ-ਆਪ੍ਰੇਟਿਵ ਐਗਰੀਕਲਚਰਲ ਸੁਸਾਇਟੀ ਦੀ ਚੋਣ, ਰਾਜਵਿੰਦਰ ਸਮਰਾ ਬਣੇ ਪ੍ਰਧਾਨ
ਸਮਰਾਏ ਕੋਪਰੇਟਿਵ ਐਗਰੀਕਲਚਰਲ ਸੋਸਾਇਟੀ ਦੀ ਚੋਣ: ਰਾਜਵਿੰਦਰ ਸਿੰਘ ਸਮਰਾ ਬਣੇ ਪ੍ਰਧਾਨ
Publish Date: Sat, 10 Jan 2026 07:38 PM (IST)
Updated Date: Sun, 11 Jan 2026 04:12 AM (IST)
ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਦੁਆਬੇ ਦੇ ਮਸ਼ਹੂਰ ਪਿੰਡ ਸਮਰਾਏ ਕੋ-ਆਪ੍ਰੇਟਿਵ ਐਗਰੀਕਲਚਰਲ ਮਲਟੀਪਰਪਜ਼ ਸੁਸਾਇਟੀ ਦੀ ਤਾਜ਼ਾ ਚੋਣ ਹੋਈ। ਇਸ ਇਲੈਕਸ਼ਨ ’ਚ ਰਾਜਵਿੰਦਰ ਸਿੰਘ ਸਮਰਾ ਨੂੰ ਸਰਬਸੰਮਤੀ ਨਾਲ ਸੋਸਾਇਟੀ ਦਾ ਪ੍ਰਧਾਨ ਤੇ ਮਾਸਟਰ ਮਦਨ ਲਾਲ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਚੋਣ ਸਮਾਰੋਹ ’ਚ ਪਾਰਟੀ ਤੇ ਸਾਰੇ ਵਰਗਾਂ ਦੇ ਨੁਮਾਇੰਦਿਆਂ ਨੂੰ ਨੁਮਾਇੰਦਗੀ ਦਿੱਤੀ ਗਈ। ਇਸ ਵਾਰ ਖ਼ਾਸ ਤੌਰ ’ਤੇ ਸਮਾਜ ਦੇ ਹਰ ਵਰਗ, ਖਾਸ ਕਰ ਕੇ ਔਰਤਾਂ ਦੀ ਭਾਗੀਦਾਰੀ ਨੂੰ ਅੱਗੇ ਲਿਆਂਦਾ ਗਿਆ ਤੇ ਕਮੇਟੀ ’ਚ ਔਰਤਾਂ ਨੂੰ ਮੈਂਬਰ ਬਣਾਇਆ ਗਿਆ, ਤਾਂ ਜੋ ਭਵਿੱਖ ’ਚ ਉਨ੍ਹਾਂ ਨੂੰ ਅੱਗੇ ਲਿਆਂਦਾ ਜਾ ਸਕੇ। ਨਵੇਂ ਪ੍ਰਧਾਨ ਰਾਜਵਿੰਦਰ ਸਿੰਘ ਸਮਰਾ ਨੇ ਕਿਹਾ ਕਿ ਉਹ ਪਾਰਟੀ ਰੰਗ ਤੋਂ ਉੱਪਰ ਰਹਿ ਕੇ ਪਿੰਡ ਦੇ ਕਿਸਾਨਾਂ ਲਈ ਹਰ ਸਮੇਂ ਵੱਡੀ ਸਹਾਇਤਾ ਮੁਹੱਈਆ ਕਰਵਾਉਣ ਲਈ ਤਤਪਰ ਰਹਿਣਗੇ। ਸੋਸਾਇਟੀ ਦੀ ਨਵੀਂ ਕਮੇਟੀ ’ਚ ਜਸਕਰਨ ਸਿੰਘ, ਜਸਵੀਰ ਸਿੰਘ, ਸੁੱਚਾ ਰਾਮ, ਸੁਖਪ੍ਰੀਤ ਸਿੰਘ, ਹਰਜੀਤ ਸਿੰਘ, ਆਸ਼ਾ ਰਾਣੀ, ਹਰਪ੍ਰੀਤ ਕੋਰ, ਹਰਦੀਪ ਸਿੰਘ ਤੇ ਬੂਟਾ ਸਿੰਘ ਮੈਂਬਰ ਸ਼ਾਮਲ ਹਨ।