625 ਸਾਲ ਪੁਰਾਣੀ ਮਸਜਿਦ ’ਚ ਮਨਾਈ ਈਦ
ਈਦ-ਉੱਲ-ਫ਼ਿਤਰ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ
Publish Date: Sat, 21 Mar 2026 08:44 PM (IST)
Updated Date: Sat, 21 Mar 2026 08:46 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : 625 ਸਾਲ ਪੁਰਾਣੀ ਨੂਰਾਨੀ ਮਸਜਿਦ ’ਚ ਮੁਸਲਿਮ ਭਾਈਚਾਰੇ ਵੱਲੋਂ ਈਦ-ਉੱਲ-ਫ਼ਿਤਰ ਦਾ ਤਿਉਹਾਰ ਮਨਾਇਆ। ਹਾਜੀ ਅਲੀ ਹਸਨ ਦੀ ਸਦਾਰਤ ’ਚ ਈਦ ਦੀ ਨਮਾਜ਼ ਅਦਾ ਕੀਤੀ ਗਈ। ਇਸ ਮੌਕੇ ’ਤੇ ਉਨ੍ਹਾਂ ਨੇ ਕਿਹਾ ਗਿਆ ਕਿ ਭਾਰਤ ਅਨੇਕ ਧਰਮਾਂ ਦਾ ਦੇਸ਼ ਹੈ, ਜਿਸ ਕਰਕੇ ਸਾਨੂੰ ਬਾਕੀ ਧਰਮਾਂ ਦੇ ਲੋਕਾਂ ਪ੍ਰਤੀ ਵੱਧ ਤੋਂ ਵੱਧ ਸਹਿਣਸ਼ੀਲ ਵਤੀਰਾ ਧਾਰਨ ਕੀਤਾ ਜਾਣਾ ਚਾਹੀਦਾ ਹੈ। ਵੱਡੀ ਗਿਣਤੀ ’ਚ ਹਾਜ਼ਰ ਹੋਏ ਲੋਕਾਂ ਨੂੰ ਈਦ ਦੀ ਨਮਾਜ਼ ਮੌਲਵੀ ਅਸ਼ਰਫ਼ ਉਰ ਰਹਿਮਾਨ ਵੱਲੋਂ ਅਦਾ ਕਰਵਾਈ ਗਈ। ਨਮਾਜ਼ ਉਪ੍ਰੰਤ ਮੁਸਲਿਮ ਭਰਾਵਾਂ ਵੱਲੋਂ ਆਪਸ ’ਚ ਇਕ-ਦੂਜੇ ਦੇ ਗਲੇ ਮਿਲ ਕੇ ਈਦ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਦੂਜੇ ਧਰਮਾਂ ਦੇ ਲੋਕਾਂ ਵੱਲੋਂ ਮੁਸਲਿਮ ਭਰਾਵਾਂ ਨੂੰ ਗ਼ਲੇ ਮਿਲ ਕੇ ਈਦ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਇਸ ਮੌਕੇ ਅਲੀ ਅਹਿਮਦ, ਫ਼ਰੀਦਾ ਖ਼ਾਨਮ, ਫ਼ੌਜ਼ੀਆ ਖ਼ਾਨਮ, ਕਿਸ਼ਵਰ ਖ਼ਾਨਮ, ਅਨਵਰ, ਬਲਕਾਰ ਸਿੰਘ, ਸਾਜਿਦ, ਡਾ. ਮਲਿਕ, ਸੁਭਾਸ਼ ਸੱਦੀ ਤੇ ਬਲਵਿੰਦਰ ਸਿੰਘ ਵਿੱਕੀ ਵੀ ਮੌਜੂਦ ਸਨ।