ਪਿੰਡ ਸਿੱਧੂਪੁਰ ’ਚ ਮਨਾਈ ਈਦ-ਉੱਲ-ਫ਼ਿਤਰ
ਪਿੰਡ ਸਿੱਧੂ ਪੁਰ ਵਿਖੇ ਈਦ-ਉੱਲ-ਫ਼ਿਤਰ ਮਨਾਈ
Publish Date: Sat, 21 Mar 2026 08:22 PM (IST)
Updated Date: Sat, 21 Mar 2026 08:25 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਨੇੜਲੇ ਪਿੰਡ ਸਿੱਧੂਪੁਰ ’ਚ ਈਦ-ਉੱਲ-ਫ਼ਿਤਰ ਦਾ ਤਿਉਹਾਰ ਮਨਾਇਆ ਗਿਆ। ਮੁਖਤਿਆਰ ਮੁਹੰਮਦ ਨੇ ਦੱਸਿਆ ਗਿਆ ਕਿ ਪਿੰਡ ’ਚ ਸਥਿਤ ਮਦੀਨਾ ਮਸਜਿਦ ’ਚ ਇਹ ਪਵਿੱਤਰ ਤਿਉਹਾਰ ਮਨਾਇਆ ਗਿਆ। ਮਸਜਿਦ ਦੇ ਇਮਾਮ ਹਾਸ਼ਿਮ ਅਨਸਾਰੀ ਵੱਲੋਂ ਈਦ ਦੀ ਨਮਾਜ਼ ਅਦਾ ਕਰਵਾਈ ਗਈ ਤੇ ਸੰਬੋਧਨ ਕਰਦਿਆਂ ਸਭ ਨਾਲ ਭਾਈਚਾਰਕ ਸਾਂਝ ਤੇ ਪਿਆਰ ਕਰਨ ਦਾ ਸੁਨੇਹਾ ਦਿੱਤਾ। ਮਸਜਿਦ ’ਚ ਵੱਖ-ਵੱਖ ਧਰਮਾਂ ਦੇ ਲੋਕ ਵੀ ਹਾਜ਼ਰ ਸਨ। ਮੌਕੇ ’ਤੇ ਕ੍ਰਿਸ਼ਨ ਗੋਪਾਲ ਐੱਸਐੱਚਓ ਤੇ ਹੋਰ ਮੁਲਾਜ਼ਮ ਵੀ ਮਸਜਿਦ ਵਿਚ ਮੌਜੂਦ ਸਨ। ਨਮਾਜ਼ ਅਦਾ ਕਰਨ ਉਪਰੰਤ ਦੂਜੇ ਧਰਮਾਂ ਦੇ ਲੋਕਾਂ ਨੇ ਈਦ ਮੁਬਾਰਕ ਕਹਿੰਦਿਆਂ ਇਕ ਦੂਜੇ ਦੇ ਗ਼ਲੇ ਮਿਲ ਕੇ ਆਪਸੀ ਮਿਲਵਰਤਣ ਨੂੰ ਹੋਰ ਮਜ਼ਬੂਤ ਕਰਨ ਲਈ ਕਿਹਾ ਗਿਆ। ਈਦ ਮਨਾਉਣ ਦੀ ਖ਼ੁਸ਼ੀ ’ਚ ਮਸਜਿਦ ਵਿਖੇ ਚਾਹ ਮਠਿਆਈਆਂ ਤੇ ਪ੍ਰਸ਼ਾਦਿਆਂ ਦਾ ਲੰਗਰ ਵੀ ਲਾਇਆ ਗਿਆ। ਇਸ ਮੌਕੇ ਬੂਟਾ ਮੁਹੰਮਦ, ਸਰਦਾਰ ਮੁਹੰਮਦ, ਅਜੀਜ਼ ਮੁਹੰਮਦ ਮੈਂਬਰ ਪੰਚਾਇਤ, ਸਾਧੂ ਸਿੰਘ ਮੈਂਬਰ ਪੰਚਾਇਤ, ਰਾਜ ਦੀਨ ਟੇਲਰ ਮਾਸਟਰ, ਰਸ਼ੀਦ ਮੁਹੰਮਦ, ਰੌਣਕ ਅਲੀ, ਇਕਬਾਲ ਮੁਹੰਮਦ ਮਾਣਕ, ਦਿਲਬਾਗ ਮੁਹੰਮਦ, ਦਿਲਸ਼ਾਦ ਮੁਹੰਮਦ, ਇਲਮਦੀਨ, ਯਾਦਵਿੰਦਰ ਸਿੰਘ, ਹਰਨੇਕ ਸਿੰਘ ਲੰਬੜਦਾਰ, ਮਾ. ਕੁਲਵਿੰਦਰ ਸਿੰਘ ਜੋਸਨ, ਜਰਨੈਲ ਸਿੰਘ, ਗੁਰਦੀਪ ਸਿੰਘ ਕੋਠਾ ਤੇ ਕੁਲਜੀਤ ਸਿੰਘ ਮੱਲ੍ਹੀ ਵੀ ਮੌਜੂਦ ਸਨ।