ਬਾਣੀ ਤੇ ਕੀਰਤਨ ਨਾਲ ਜੋੜਨ ਦਾ ਉਪਰਾਲਾ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਜ਼-1 ਵਿਖੇ ਬਾਣੀ ਤੇ ਕੀਰਤਨ ਨਾਲ ਜੋੜਨ ਦਾ ਕੀਤਾ ਉਪਰਾਲਾ
Publish Date: Wed, 01 Apr 2026 06:41 PM (IST)
Updated Date: Wed, 01 Apr 2026 06:43 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਜ਼-1 ’ਚ ਸੰਗਤਾਂ ਨੂੰ ਬਾਣੀ ਤੇ ਕੀਰਤਨ ਨਾਲ ਜੋੜਨ ਲਈ 16 ਮਾਰਚ ਤੋਂ 30 ਮਾਰਚ ਤੱਕ ਗੁਰਬਾਣੀ ਕੀਰਤਨ ਤੇ ਤਬਲਾ ਸਿਖਲਾਈ ਦੀਆਂ ਕਲਾਸਾਂ ਲਾਈਆਂ ਗਈਆਂ। ਪ੍ਰਧਾਨ ਹਰਮਿੰਦਰ ਸਿੰਘ ਨੇ ਦੱਸਿਆ ਕਿ 55 ਸਿੱਖਿਆਰਥੀਆਂ ਨੇ ਸਿਖਲਾਈ ਪ੍ਰਾਪਤ ਕੀਤੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਕੀਰਤਨ ਮੁਕਾਬਲੇ ਕਰਵਾਏ ਗਏ ਜਿਨ੍ਹਾਂ ’ਚ 15 ਸਾਲ ਤੋਂ ਘੱਟ ਉਮਰ ’ਚ ਹਰਜਾਪ ਸਿੰਘ, ਪ੍ਰਭਗੁਣ ਕੌਰ ਤੇ ਦੀਕਸ਼ਾ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੇ। ਤਬਲਾ ਵਾਦਕ ਮੁਕਾਬਲੇ ’ਚ ਮਨਰਾਜ ਸਿੰਘ, ਪ੍ਰਭਨੂਰ ਸਿੰਘ ਤੇ ਗੁਰਸਿਮਰਨ ਸਿੰਘ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੇ। ਓਪਨ ਵਰਗ ਮੁਕਾਬਲੇ ’ਚ ਕੰਵਲਜੀਤ ਕੌਰ ਤੇ ਅਰਸ਼ਪ੍ਰੀਤ ਕੌਰ, ਜਸਪ੍ਰੀਤ ਸਿੰਘ ਤੇ ਅਮਨਪ੍ਰੀਤ ਕੌਰ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੇ। ਜੱਜਾਂ ਦੀ ਭੂਮਿਕਾ ਭਾਈ ਸਰਬਜੀਤ ਸਿੰਘ, ਭਾਈ ਅਵਤਾਰ ਸਿੰਘ ਖੋਜੀ, ਭਾਈ ਨਿਰਮਲ ਸਿੰਘ ਤੇ ਭਾਈ ਕਰਨਦੀਪ ਸਿੰਘ ਨੇ ਨਿਭਾਈ। ਇਸ ਮੌਕੇ ਪ੍ਰਧਾਨ ਹਰਮਿੰਦਰ ਸਿੰਘ ਤੇ ਸਕੱਤਰ ਹਰਦੀਪ ਸਿੰਘ ਨੇ ਅੱਵਲ ਰਹਿਣ ਵਾਲਿਆਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਕਰਨਲ ਤੇਜਾ ਸਿੰਘ, ਜੇਐੱਸ ਵਾਲੀਆ, ਕੈਪਟਨ ਪੀਐੱਸ ਭੱਲਾ, ਗੁਰਦੀਪ ਸਿੰਘ, ਨਰਿੰਦਰਪਾਲ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।