ਸਿੱਖਿਆ ਵਿਭਾਗ ਦਰਜਾ ਚਾਰ ਕਰਮਚਾਰੀ ਐਸੋਸੀਏਸ਼ਨ ਵੱਲੋਂ ਯੂਨੀਅਨ ਦਾ ਕੈਲੰਡਰ ਰਿਲੀਜ਼
ਸਿੱਖਿਆ ਵਿਭਾਗ ਦਰਜਾ ਚਾਰ ਕਰਮਚਾਰੀ ਐਸੋਸੀਏਸ਼ਨ ਵੱਲੋਂ ਯੂਨੀਅਨ ਦਾ ਕਲੰਡਰ ਰਿਲੀਜ਼
Publish Date: Sun, 25 Jan 2026 07:58 PM (IST)
Updated Date: Mon, 26 Jan 2026 04:16 AM (IST)
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਸਕੂਲ ਆਫ ਐਮੀਨੈਂਸ ਆਦਮਪੁਰ ਜਲੰਧਰ ਵਿਖੇ ਦਰਜਾ ਚਾਰ ਕਰਮਚਾਰੀ ਐਸੋਸੀਏਸ਼ਨ ਸਿੱਖਿਆ ਵਿਭਾਗ ਵੱਲੋਂ ਯੂਨੀਅਨ ਦਾ ਕਲੰਡਰ ਸਕੂਲ ਆਫ ਐਮੀਨੈਂਸ ਆਦਮਪੁਰ ਦੇ ਪ੍ਰਿੰਸੀਪਲ ਰਾਮ ਆਸਰਾ ਦੀ ਅਗਵਾਈ ਹੇਠ ਰਿਲੀਜ਼ ਕੀਤਾ ਗਿਆ। ਇਸ ਦੌਰਾਨ ਜਿੱਥੇ ਪ੍ਰਿੰਸੀਪਲ ਰਾਮ ਆਸਰਾ ਵੱਲੋਂ ਯੂਨੀਅਨ ਨੂੰ ਕਲੰਡਰ ਰਿਲੀਜ਼ ਕਰਨ ਤੇ ਵਧਾਈ ਦਿੱਤੀ ਗਈ ਉਥੇ ਹੀ ਪ੍ਰਿੰਸੀਪਲ ਰਾਮ ਆਸਰਾ ਨੂੰ ਯੂਨੀਅਨ ਪ੍ਰਧਾਨ ਰਾਜ ਕੁਮਾਰ ਤੇ ਯੂਨੀਅਨ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਯੂਨੀਅਨ ਪ੍ਰਧਾਨ ਰਾਜ ਕੁਮਾਰ ਤੋਂ ਇਲਾਵਾ ਖਜ਼ਾਨਚੀ ਧਰਮਵੀਰ, ਅਸ਼ੋਕ ਕੁਮਾਰ, ਸੰਜੇ, ਹਰਪ੍ਰੀਤ ਸਿੰਘ ਤੇ ਰਾਮ ਲੁਭਾਇਆ ਸਮੇਤ ਹੋਰ ਪਤਵੰਤੇ ਹਾਜ਼ਰ ਸਨ।