- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਮੀਟਰ ਰੀਡਰਾਂ ਦੀ ਹੜਤਾਲ

-ਮੀਟਰ ਰੀਡਰਾਂ ਦੀ ਹੜਤਾਲ ਦਾ ਖਮਿਆਜ਼ਾ ਭੁਗਤ ਰਹੇ ਨੇ ਖਪਤਕਾਰਾ
ਜਾਸ, ਜਲੰਧਰ : ਮੀਟਰ ਰੀਡਰਾਂ ਦੀ ਹੜਤਾਲ ਕਾਰਨ ਲੋਕਾਂ ਨੂੰ ਔਸਤ ਬਿੱਲ ਭੇਜੇ ਜਾ ਰਹੇ ਹਨ, ਜੋ ਖਪਤਕਾਰਾਂ ਲਈ ਸਮੱਸਿਆ ਬਣ ਗਏ ਹਨ। ਖਪਤਕਾਰਾਂ ਨੂੰ ਉਨ੍ਹਾਂ ਦੀ ਵਰਤੋਂ ਤੋਂ ਕਾਫੀ ਜ਼ਿਆਦਾ ਬਿੱਲ ਮਿਲ ਰਹੇ ਹਨ, ਜਿਸ ਕਾਰਨ ਉਹ ਪਾਵਰਕਾਮ ਦੇ ਦਫਤਰਾਂ ਦੇ ਚੱਕਰ ਕੱਟ ਰਹੇ ਹਨ। ਮੀਟਰ ਰੀਡਰਾਂ ਨੇ ਕਈ ਦਿਨਾਂ ਤੋਂ ਹੜਤਾਲ ਕੀਤੀ ਹੋਈ ਹੈ, ਜਿਸ ਕਾਰਨ ਲੋਕਾਂ ਦੇ ਘਰਾਂ ਦੀ ਰੀਡਿੰਗ ਨਹੀਂ ਲਈ ਗਈ। ਪਿਛਲੇ ਸੀਜ਼ਨ ਦੇ ਮੁਕਾਬਲੇ ਬਿੱਲ ਭੇਜੇ ਜਾ ਚੁੱਕੇ ਹਨ। ਖਪਤਕਾਰਾਂ ਨੂੰ ਹੁਣ ਇਨ੍ਹਾਂ ਬਿੱਲਾਂ ਦਾ ਭੁਗਤਾਨ ਕਰਨਾ ਪਵੇਗਾ। ਜਿਨ੍ਹਾਂ ਖਪਤਕਾਰਾਂ ਦੇ ਬਿੱਲ ਗਲਤ ਆਏ ਹਨ, ਉਹ ਉਨ੍ਹਾਂ ਨੂੰ ਘਟ ਕਰਵਾਉਣ ਲਈ ਸਬ-ਡਵੀਜ਼ਨ ਜਾ ਰਹੇ ਹਨ। ਪਾਵਰਕਾਮ ਦਾ ਕਹਿਣਾ ਹੈ ਕਿ ਮੀਟਰ ਰੀਡਰਾਂ ਦੀ ਹੜਤਾਲ ਕਾਰਨ ਔਸਤ ਬਿੱਲ ਭੇਜੇ ਗਏ ਹਨ। ਜੇ ਕਿਸੇ ਦਾ ਬਿੱਲ ਗਲਤ ਆਇਆ ਹੈ ਤਾਂ ਉਹ ਡਵੀਜ਼ਨ ਪੱਧਰ 'ਤੇ ਠੀਕ ਕਰਵਾ ਸਕਦੇ ਹਨ। ਪਾਵਰਕਾਮ ਦੇ ਦਫਤਰ ’ਚ ਬੈਠੇ ਮੁਲਾਜ਼ਮ ਖਪਤਕਾਰਾਂ ਤੋਂ ਫਾਰਮ ਭਰਵਾ ਰਹੇ ਹਨ ਕਿ ਭੇਜੇ ਗਏ ਵੱਧ ਬਿੱਲਾਂ ਨੂੰ ਠੀਕ ਕੀਤਾ ਜਾਵੇ।
---
ਮੀਟਰ ਦੀ ਰੀਡਿੰਗ ਦੀ ਵੀਡੀਓ ਬਣਾ ਕੇ ਲੈ ਕੇ ਜਾਣੀ ਪਵੇਗੀ
ਜਿਨ੍ਹਾਂ ਦੇ ਘਰਾਂ ’ਚ ਸਮਾਰਟ ਮੀਟਰ ਲੱਗੇ ਹਨ, ਉਨ੍ਹਾਂ ਨੂੰ ਬਿੱਲ ਰਜਿਸਟਰਡ ਫੋਨ 'ਤੇ ਭੇਜੇ ਜਾ ਰਹੇ ਹਨ, ਜਿਨ੍ਹਾਂ ਦੇ ਘਰਾਂ ’ਚ ਸਮਾਰਟ ਮੀਟਰ ਨਹੀਂ ਲੱਗੇ, ਉਨ੍ਹਾਂ ਨੂੰ ਬਿੱਲ ਈਮੇਲ ਤੇ ਫੋਨ ਰਾਹੀਂ ਭੇਜੇ ਜਾ ਰਹੇ ਹਨ। ਜੇ ਕਿਸੇ ਦਾ ਬਿੱਲ ਵੱਧ ਆ ਗਿਆ ਹੈ ਤੇ ਪਿਛਲੇ ਸੀਜ਼ਨ ਵਿਚ ਬਿਜਲੀ ਦੀ ਖਪਤ ਨਹੀਂ ਸੀ ਤਾਂ ਉਨ੍ਹਾਂ ਨੂੰ ਮੀਟਰ ਦੀ ਰੀਡਿੰਗ ਦੀ ਵੀਡੀਓ ਬਣਾ ਕੇ ਲੈ ਕੇ ਜਾਣੀ ਹੋਵੇਗੀ। ਪਾਵਰਕਾਮ ਰੀਡਿੰਗ ਮੁਤਾਬਕ ਬਿੱਲ ਬਣਾਉਣ ਲਈ ਕਹਿ ਸਕਦੇ ਹਨ। ਪਾਵਰਕਾਮ ਉਪਭੋਗਤਾ ਦੇ ਮੀਟਰ ਦਾ ਨਿਰੀਖਣ ਵੀ ਕਰਵਾ ਸਕਦੇ ਹਨ। ਜੇ ਅਗਲੇ ਬਿੱਲ 'ਚ ਐਡਜਸਟਮੈਂਟ ਕਰਨੀ ਹੈ ਤਾਂ ਪਹਿਲਾਂ ਦਾ ਬਿੱਲ ਜਮ੍ਹਾਂ ਕਰਵਾਉਣਾ ਪਵੇਗਾ।
---
ਬਿਜਲੀ ਦੀ ਖਪਤ ਘੱਟ, ਬਿੱਲ ਵੱਧ : ਹਰਦੇਵ ਸਿੰਘ
ਗੁਰੂ ਨਾਨਕਪੁਰਾ ਵਾਸੀ ਹਰਦੇਵ ਸਿੰਘ ਨੇ ਕਿਹਾ ਕਿ ਮੀਟਰ ਰੀਡਰ ਰੀਡਿੰਗ ਲੈਣ ਨਹੀਂ ਆਇਆ। ਉਨ੍ਹਾਂ ਨੂੰ ਔਸਤ ਬਿੱਲ ਭੇਜਿਆ ਗਿਆ। ਪਿਛਲੀ ਜੂਨ ’ਚ ਬਿਜਲੀ ਦੀ ਖਪਤ ਘੱਟ ਸੀ ਅਤੇ ਬਿੱਲ 1500 ਦੇ ਕਰੀਬ ਆਇਆ ਸੀ। ਇਸ ਵਾਰ ਪਾਵਰਕਾਮ ਨੇ ਬਿੱਲ ਤਿੰਨ ਹਜ਼ਾਰ ਦੇ ਕਰੀਬ ਭੇਜ ਦਿੱਤਾ। ਜਦੋਂ ਉਹ ਬਿੱਲ ਠੀਕ ਕਰਵਾਉਣ ਲਈ ਪਾਵਰਕਾਮ ਦੇ ਦਫਤਰ ਪੁੱਜੇ ਤਾਂ ਮੁਲਾਜ਼ਮ ਨੇ ਕਿਹਾ ਕਿ ਬਿੱਲ ਪਿਛਲੇ ਸਾਲ ਦੀ ਰੀਡਿੰਗ ਮੁਤਾਬਕ ਭੇਜਿਆ ਗਿਆ ਹੈ। ਜਦੋਂ ਉਨ੍ਹਾਂ ਨੇ ਕਿਹਾ ਕਿ ਇਸ ਸਾਲ ਬਿਜਲੀ ਦੀ ਖਪਤ ਘੱਟ ਹੋਈ ਹੈ ਤਾਂ ਬਿੱਲ ਵੱਧ ਆਇਆ ਹੈ। ਮੁਲਾਜ਼ਮ ਨੇ ਕਿਹਾ ਕਿ ਪੂਰਾ ਬਿੱਲ ਭਰਨਾ ਪਵੇਗਾ। ਜਮ੍ਹਾਂ ਕਰਨ ਤੋਂ ਬਾਅਦ ਠੀਕ ਕੀਤਾ ਜਾਵੇਗਾ। ਜੇ ਵੱਧ ਬਿੱਲ ਆਇਆ ਹੈ ਤਾਂ ਅਗਲੇ ਬਿੱਲ ’ਚ ਐਡਜਸਟ ਹੋ ਸਕਦਾ ਹੈ।
---
ਰੀਡਿੰਗ ਲੈਣਾ ਪਾਵਰਕਾਮ ਦੀ ਜ਼ਿੰਮੇਵਾਰੀ : ਰਾਜੇਸ਼ ਕੁਮਾਰ
ਜਨਤਾ ਕਾਲੋਨੀ ਦੇ ਨਿਵਾਸੀ ਰਾਜੇਸ਼ ਕੁਮਾਰ ਨੇ ਕਿਹਾ ਕਿ ਰੀਡਿੰਗ ਲੈਣਾ ਪਾਵਰਕਾਮ ਦੀ ਜ਼ਿੰਮੇਵਾਰੀ ਹੈ। ਮੀਟਰ ਰੀਡਰਾਂ ਦੀ ਹੜਤਾਲ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। 300 ਯੂਨਿਟ ਛੋਟ ਦੇ ਬਾਵਜੂਦ ਬਿਜਲੀ ਦਾ ਬਿੱਲ ਸੱਤ ਸੌ ਰੁਪਏ ਭੇਜਿਆ ਗਿਆ ਹੈ। ਵੱਧ ਬਿੱਲ ਆਉਣ ਕਾਰਨ ਖਪਤਕਾਰਾਂ 'ਤੇ ਵਾਧੂ ਭਾਰ ਪੈ ਰਿਹਾ ਹੈ। ਰੀਡਿੰਗ ਲੈਣ ਦੀ ਜ਼ਿੰਮੇਵਾਰੀ ਰੀਡਰ ਦੀ ਹੁੰਦੀ ਹੈ। ਬਿੱਲ ਠੀਕ ਕਰਵਾਉਣ ਲਈ ਦਫਤਰ ਪੁੱਜ ਰਹੇ ਹਨ। ਪੰਜਾਬ ਸਰਕਾਰ ਤੇ ਮੀਟਰ ਰੀਡਰਾਂ ਵਿਚਕਾਰ ਦੀ ਲੜਾਈ ’ਚ ਖਪਤਕਾਰ ਪਿਸ ਰਹੇ ਹਨ।
---
ਸੰਭਾਲ ਕੇ ਰੱਖਣੀ ਹੋਵੇਗੀ ਅਦਾ ਕੀਤੇ ਬਿੱਲ ਦੀ ਰਸੀਦ
ਖਪਤਕਾਰਾਂ ਨੂੰ ਸਭ ਤੋਂ ਪਹਿਲਾਂ ਅਦਾ ਕੀਤੇ ਬਿੱਲ ਦੀ ਰਸੀਦ ਸੰਭਾਲ ਕੇ ਰੱਖਣੀ ਹੋਵੇਗੀ। ਜੇ ਰੀਡਿੰਗ ਲੈਣਾ ਨਹੀਂ ਪਤਾ ਤਾਂ ਉਸ ਵਿਚ ਬਲਿੰਕ ਹੋ ਰਹੇ ਡਾਟਾ ਦੀ ਵੀਡੀਓ ਸੇਵ ਕਰ ਲੈਣੀ ਚਾਹੀਦੀ ਹੈ। ਵੀਡੀਓ ਘੱਟ ਤੋਂ ਘੱਟ ਇਕ ਮਿੰਟ ਦੀ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਜਦੋਂ ਔਸਤ ਆਧਾਰ 'ਤੇ ਤੁਹਾਨੂੰ ਬਿੱਲ ਮਿਲੇਗਾ ਤਾਂ ਵੀਡੀਓ ਤੇ ਪੁਰਾਣੇ ਬਿਜਲੀ ਬਿੱਲ ਨੂੰ ਨਾਲ ਲੈ ਕੇ ਜਾਓ। ਇਸ ਤਰੀਕੇ ਨਾਲ ਪਾਵਰਕਾਮ ਦੇ ਦਫਤਰ ’ਚ ਜਾ ਕੇ ਆਪਣੇ ਬਿੱਲ ਦੀ ਰਕਮ ਕ੍ਰਾਸ ਚੈਕ ਕਰਵਾ ਸਕਦੇ ਹੋ।
---
ਮੀਟਰ ਰੀਡਰ ਹੜਤਾਲ ਕਾਰਨ ਅਜਿਹਾ ਹੋ ਰਿਹੈ
ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ ਗੁਲਸ਼ਨ ਚੁਟਾਨੀ ਨੇ ਕਿਹਾ ਕਿ ਮੀਟਰ ਰੀਡਰਾਂ ਦੀ ਹੜਤਾਲ ਕਾਰਨ ਔਸਤ ਬਿੱਲ ਭੇਜੇ ਜਾ ਰਹੇ ਹਨ। ਜੇ ਬਿੱਲ ਗਲਤ ਆ ਗਿਆ ਹੈ ਤਾਂ ਦਫਤਰ ’ਚ ਪੁੱਜ ਕੇ ਠੀਕ ਕਰਵਾ ਸਕਦੇ ਹਨ। ਪਿਛਲੇ ਸਾਲ ਦੀ ਰੀਡਿੰਗ ਦੇ ਅਧਾਰ 'ਤੇ ਬਿੱਲ ਭੇਜੇ ਜਾ ਰਹੇ ਹਨ। ਜੇ ਖਪਤਕਾਰ ਨੂੰ ਲੱਗਦਾ ਹੈ ਕਿ ਇਸ ਵਾਰ ਵੱਧ ਬਿੱਲ ਆਇਆ ਹੈ ਤਾਂ ਉਹ ਚੈਕ ਕਰਵਾ ਸਕਦੇ ਹਨ।