ਕੇਐੱਮਵੀ ’ਚ ਮਨਾਈ ਈਕੋ ਫਰੈਂਡਲੀ ਹੋਲੀ
ਕੇਐੱਮਵੀ ਵੱਲੋਂ ਮਨਾਈ ਗਈ ਈਕੋ ਫਰੈਂਡਲੀ ਹੋਲੀ
Publish Date: Tue, 03 Mar 2026 07:01 PM (IST)
Updated Date: Tue, 03 Mar 2026 07:02 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ’ਚ ਰੰਗਾਂ ਦਾ ਤਿਉਹਾਰ ਹੋਲੀ ਈਕੋ-ਫਰੈਂਡਲੀ ਤਰੀਕੇ ਨਾਲ ਵਿਦਿਆਲਾ ਵਿਹੜੇ ’ਚ ਮਨਾਇਆ ਗਿਆ। ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਦੀ ਸਮੂਹ ਫੈਕਲਟੀ ਮੈਂਬਰਾਂ ਨੇ ਰੰਗ-ਬਿਰੰਗੇ ਫੁੱਲਾਂ ਨਾਲ ਇਹ ਤਿਉਹਾਰ ਮਨਾ ਕੇ ਆਪਣੀ ਖ਼ੁਸ਼ੀਆਂ ਤੇ ਚਾਵਾਂ ਨੂੰ ਇਕ ਦੂਸਰੇ ਨਾਲ ਸਾਂਝਾ ਕੀਤਾ। ਇਸ ਮੌਕੇ ਸਭ ਨੂੰ ਮਠਿਆਈਆਂ ਵੀ ਵੰਡੀਆਂ ਗਈਆਂ। ਵਿਦਿਆਰਥਣਾਂ ਵੱਲੋਂ ਖੂਬਸੂਰਤ ਰੰਗਾਂ ਦੇ ਨਾਲ ਇਕ-ਦੂਸਰੇ ਨੂੰ ਤਿਲਕ ਲਗਾ ਕੇ ਹੋਲੀ ਦੇ ਤਿਉਹਾਰ ਦੀਆਂ ਮੁਬਾਰਕਾਂ ਸਾਰਿਆਂ ਨੂੰ ਦਿੱਤੀਆਂ ਗਈਆਂ। ਅਧਿਆਪਕਾਂ ਨੇ ਇਸ ਮੌਕੇ ਸੰਬੋਧਿਤ ਹੁੰਦੇ ਹੋਏ ਸਭ ਨੂੰ ਹੋਲੀ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ ਤੇ ਸਭ ਦੇ ਜੀਵਨ ਖ਼ੁਸ਼ੀਆਂ ਖੇੜਿਆਂ, ਤਰੱਕੀ ਤੇ ਆਪਸੀ ਸਾਂਝ ਦੇ ਰੰਗਾਂ ਨਾਲ ਸਦਾ ਲਬਰੇਜ਼ ਰਹਿਣ ਦੀ ਕਾਮਨਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਤਿਉਹਾਰ ਜਿਥੇ ਕਿਸੇ ਵੀ ਵਿਅਕਤੀ ਨੂੰ ਉਸ ਦੇ ਸੱਭਿਆਚਾਰ ਤੇ ਵਿਰਾਸਤ ਨਾਲ ਜੋੜਨ ਦਾ ਕੰਮ ਕਰਦੇ ਹਨ ਉੱਥੇ ਨਾਲ ਹੀ ਆਪਸੀ ਸਾਂਝ ਦਾ ਪ੍ਰਤੀਕ ਬਣਦੇ ਹਨ। ਇਸ ਤੋਂ ਇਲਾਵਾ ਵਿਦਿਆਲਾ ਦੇ ਸੰਗੀਤ ਵਿਭਾਗ ਵੱਲੋਂ ਹੋਲੀ ਨਾਲ ਸਬੰਧਤ ਗਾਏ ਗਏ ਗੀਤਾਂ ਨੇ ਮਾਹੌਲ ’ਚ ਤਿਉਹਾਰ ਦੇ ਰੰਗਾਂ ਨੂੰ ਹੋਰ ਡੂੰਘਾ ਕੀਤਾ।