ਨੰਨ੍ਹੇ ਮੁੰਨਿਆ ਨੇ ਦਿੱਤਾ ਧਰਤੀ ਸੰਭਾਲਣ ਦਾ ਹੋਕਾ
ਬੀਕੇ ਇੰਟਰਨੈਸ਼ਨਲ ਕਾਨਵੈਂਟ ਸਕੂਲ ਵਿਖੇ ‘ ਧਰਤੀ ਦਿਵਸ‘ ਮਨਾਇਆ
Publish Date: Thu, 23 Apr 2026 07:32 PM (IST)
Updated Date: Thu, 23 Apr 2026 07:34 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਰਾਸ਼ਟਰੀ ਮਾਰਗ ਸਥਿਤ ਬੀਕੇ ਇੰਟਰਨੈਸ਼ਨਲ ਕਾਨਵੈਂਟ ਸਕੂਲ ਤੇ (ਇਸ ਦਾ ਜੁੜਵਾਂ ਅਦਾਰਾ) ਬਾਬੇ ਕੇ ਸੀਨੀਅਰ ਸੇਕੈਂਡਰੀ ਸਕੂਲ, ਵਾੜਾ ਜੋਧ ਸਿੰਘ ਵਿਖੇ ‘ਧਰਤੀ ਦਿਵਸ’ ਨੂੰ ਸਮਰਪਿਤ ਵਿਸ਼ੇਸ਼ ਅਸੈਂਬਲੀ ਕਰਵਾਈ ਗਈ। ਇਸ ’ਚ ਵਿਦਿਆਰਥੀਆਂ ਵੱਲੋਂ ਬੈਸਟ ਆਊਟ ਆਫ਼ ਵੇਸਟ ਗਤੀਵਿਧੀ ਰਾਹੀਂ ਵਿਅਰਥ ਚੀਜ਼ਾਂ ਦੀ ਵਰਤੋਂ ਕਰਦੇ ਹੋਏ ਮਹੱਤਵਪੂਰਨ ਚੀਜ਼ਾਂ ਮਾਡਲ, ਪੇਂਟਿੰਗ, ਸਜਾਵਟ ਦਾ ਸਾਮਾਨ ਆਦਿ ਬਣਾ ਕੇ ਆਪਣੇ ਸਰੋਤਾਂ ਨੂੰ ਵਿਅਰਥ ਨਾ ਗਵਾਉਣ ਦਾ ਸੰਦੇਸ਼ ਦਿੱਤਾ ਗਿਆ। ਵਿਦਿਆਰਥੀਆਂ ਦੁਆਰਾ ਬਣਾਈਆਂ, ਇਨਾਂ ਲੋੜਵੰਦ ਚੀਜ਼ਾਂ ਦੀ ਪੀਟੀਐੱਮ ’ਤੇ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਕਿੰਡਰ ਗਾਰਟਨ ਦੇ ਵਿਦਿਆਰਥੀਆਂ ਨੇ ‘ਧਰਤੀ ਦਿਵਸ’ ਨੂੰ ਸਮਰਪਿਤ ਵਿਸ਼ੇਸ਼ ਲਿਬਾਸ ’ਚ ਕਵਿਤਾ ਉਚਾਰਨ ਕਰਕੇ ਨਿਵੇਕਲੇ ਢੰਗ ਨਾਲ ਧਰਤੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਸੰਦੇਸ਼ ਦਿੱਤਾ। ਇਸ ਮੌਕੇ ਸਕੂਲ ਦੇ ਡਾਇਰੈੱਕਟਰ ਜਨਾਬ ਸੱਦਾਮ ਖਾਨ , ਡਿਪਟੀ ਡਾਇਰੈੱਕਟਰ ਸਰਗਮ ਥਿੰਦ , ਪ੍ਰਿੰਸੀਪਲ ਨਿਤੀਮਾ ਪੁਰੀ ਨੇ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ।