ਬਿਨਪਾਲਕੇ ਸਕੂਲ ’ਚ ਧਰਤੀ ਦਿਵਸ ਮਨਾਇਆ
ਬਿਨਪਾਲਕੇ ਸਕੂਲ ’ਚ ਧਰਤੀ ਦਿਵਸ ਮਨਾਇਆ
Publish Date: Thu, 23 Apr 2026 06:28 PM (IST)
Updated Date: Thu, 23 Apr 2026 06:31 PM (IST)
ਸੁਖਵਿੰਦਰ ਸਿੰਘ, ਭੋਗਪੁਰ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਨਪਾਲਕੇ (ਜਲੰਧਰ) ’ਚ ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਦੀ ਅਗਵਾਈ ਹੇਠ ਧਰਤੀ ਦਿਵਸ ਮਨਾਇਆ ਗਿਆ। ਇਸ ਮੌਕੇ ਲੈਕਚਰਾਰ ਬਾਇਓ ਬਲਜੀਤ ਕੌਰ, ਲੈਕਚਰਾਰ ਫਿਜੀਕਸ ਲਵਲੀਨ ਕੌਰ ਤੇ ਸਾਇੰਸ ਅਧਿਆਪਕਾ ਧੀਰਜ ਕਲਸੀ ਵੱਲੋਂ 6ਵੀਂ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਲਈ “ਜਲ ਸ਼ਕਤੀ ਅਭਿਆਨ” ਤਹਿਤ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ’ਚ 58 ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਨੇ ਪੋਸਟਰਾਂ ਰਾਹੀਂ ਜਲ ਸੰਭਾਲ ਤੇ ਵਾਤਾਵਰਨ ਸੁਰੱਖਿਆ ਸਬੰਧੀ ਸੁਨੇਹੇ ਦਿੱਤੇ। ਧੀਰਜ ਕਲਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਰਤੀ ਦਿਵਸ ਮਨਾਉਣ ਦੀ ਸ਼ੁਰੂਆਤ 22 ਅਪ੍ਰੈਲ 1970 ਨੂੰ ਹੋਈ ਸੀ, ਜਿਸ ਦਾ ਮੁੱਖ ਉਦੇਸ਼ ਲੋਕਾਂ ’ਚ ਵਾਤਾਵਰਨ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਇਸ ਮੌਕੇ ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਨੇ ਕਿਹਾ ਕਿ ਰੁੱਖਾਂ ਦੀ ਕਟਾਈ ਤੇ ਜਲ ਦੀ ਬੇਤਹਾਸ਼ਾ ਬਰਬਾਦੀ ਸਾਡੇ ਜੀਵਨ ਲਈ ਵੱਡਾ ਖਤਰਾ ਬਣ ਰਹੀ ਹੈ। ਉਨ੍ਹਾਂ ਨੇ ਸਾਰਿਆਂ ਨੂੰ ਵੱਧ ਤੋਂ ਵੱਧ ਰੁੱਖ ਲਾਉਣ ਤੇ ਜਲ ਦੀ ਸੰਭਾਲ ਨਾਲ ਵਰਤੋਂ ਕਰਨ ਦੀ ਅਪੀਲ ਕੀਤੀ।