ਦੁਸਹਿਰਾ ਕਮੇਟੀ ਦੀ ਕਰਵਾਈ ਰਜਿਸਟ੍ਰੇਸ਼ਨ
ਦੁਸਹਿਰਾ ਕਮੇਟੀ ਦੀ ਰਜਿਸਟ੍ਰੇਸ਼ਨ ਕਰਵਾਈ
Publish Date: Thu, 05 Mar 2026 06:25 PM (IST)
Updated Date: Thu, 05 Mar 2026 06:29 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਇਸ ਨਗਰ ਵਿਖੇ ਪਿਛਲੇ ਤਿੰਨ ਸਾਲਾਂ ਤੋਂ ਦੋ ਥਾਵਾਂ ’ਤੇ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ, ਜਿਸ ਵਾਸਤੇ ਦੋ ਕਮੇਟੀਆਂ ਦਾ ਗਠਨ ਵੀ ਕੀਤਾ ਜਾਂਦਾ ਹੈ। ਦੋਹਾਂ ਕਮੇਟੀਆਂ ਵੱਲੋਂ ਰਾਜਨੀਤਿਕ ਹਸਤੀਆਂ ਨੂੰ ਸਮਾਗਮਾਂ ’ਚ ਸ਼ਿਰਕਤ ਕਰਨ ਦਾ ਸੱਦਾ ਵੀ ਦਿੱਤਾ ਜਾਂਦਾ ਹੈ। ਪੁਰਾਣੀ ਰਵਾਇਤ ਅਨੁਸਾਰ ਰਾਵਣ ਨੂੰ ਅਗਨੀ ਦੇਣ ਦਾ ਟਾਈਮ ਵੀ ਇੱਕੋ ਹੀ ਹੁੰਦਾ ਹੈ, ਜਿਸ ਕਰਕੇ ਦੋਹਾਂ ਕਮੇਟੀਆਂ ਦੇ ਅਹੁਦੇਦਾਰਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਨਾਲ ਨਜਿੱਠਣਾ ਪੈਂਦਾ ਹੈ। ਪਿਛਲੇ ਸਮੇਂ ’ਚ ਰਾਜਨੀਤਿਕ ਲੋਕਾਂ ਵੱਲੋਂ ਦਿੱਤੇ ਗਏ ਪੈਸੇ ਇਸ ਕਰਕੇ ਖ਼ਾਤੇ ਵਿਚ ਨਹੀਂ ਪੈ ਸਕੇ, ਕਿਉਂਕਿ ਕੋਈ ਵੀ ਕਮੇਟੀ ਰਜਿਸਟਰਡ ਨਹੀਂ ਸੀ। ਮੌਜੂਦਾ ਹਾਲਾਤ ਵਿਚ ਪੰਡਿਤ ਕੁੰਦਨ ਲਾਲ ਦੁਸਹਿਰਾ ਕਮੇਟੀ ਲੋਹੀਆਂ ਖ਼ਾਸ ਦੇ ਨਾਮ ਹੇਠ ਕਮੇਟੀ ਨੂੰ ਰਜਿਸਟਰ ਕਰਵਾਇਆ ਗਿਆ ਹੈ ਤੇ ਕੁਲਵੰਤ ਰਾਏ ਸ਼ਰਮਾ ਨੂੰ ਮੁੱਖ ਸਰਪ੍ਰਸਤ, ਪਵਨ ਕੁਮਾਰ ਖੇੜਾ ਨੂੰ ਸਰਪ੍ਰਸਤ, ਐਕਸਪਾਲ ਨੂੰ ਪ੍ਰਧਾਨ, ਵਿਸ਼ਾਲ ਸ਼ਰਮਾ ਨੂੰ ਸੀਨੀਅਰ ਮੀਤ ਪ੍ਰਧਾਨ, ਅਨਿਲ ਕੌਸ਼ਲ ਨੂੰ ਮੀਤ ਪ੍ਰਧਾਨ, ਨਵੀਨ ਸ਼ਰਮਾ ਨੂੰ ਜਨਰਲ ਸਕੱਤਰ, ਡਾ. ਨਿਰਮਲ ਰਾਏ ਨੋਦੀ ਨੂੰ ਖ਼ਜ਼ਾਨਚੀ ਤੇ ਡਾਇਰੈੱਕਟਰ, ਅੰਕੁਸ਼ ਖੇੜਾ ਨੂੰ ਸਹਾਇਕ ਕੈਸ਼ੀਅਰ, ਮੋਤੀ ਲਾਲ ਕਾਲੀਆ ਨੂੰ ਦਫ਼ਤਰ ਸਕੱਤਰ ਥਾਪਿਆ ਗਿਆ ਹੈ।