ਥਾਣਾ-1 ਅੱਗੇ ਪ੍ਰਦਰਸ਼ਨ ਕਰ ਕੇ ਕੌਂਸਲਰ ਨੂੰ ਕਾਬੂ ਕਰਨ ਦੀ ਕੀਤੀ ਮੰਗ
ਵਿਆਹ ਸਮਾਗਮ ਦੌਰਾਨ ਕੌਂਸਲਰ ਵੱਲੋਂ ਹਮਲਾ ਕਰਕੇ ਧਰਨਾ ਪ੍ਰਦਰਸ਼ਨ ਕਰਕੇ ਕੌਂਸਲਰ ਨੂੰ ਕਾਬੂ ਕਰਨ ਦੀ ਕੀਤੀ ਮੰਗ
Publish Date: Sun, 12 Apr 2026 10:13 PM (IST)
Updated Date: Mon, 13 Apr 2026 04:17 AM (IST)
- ਮਾਮਲਾ ਵਿਆਹ ਸਮਾਗਮ ਦੌਰਾਨ ਕੌਂਸਲਰ ਵੱਲੋਂ ਹਮਲਾ ਕਰ ਕੇ ਇਕ ਵਿਅਕਤੀ ਨੂੰ ਜ਼ਖ਼ਮੀ ਕਰਨ ਦਾ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਗੁਰੂ ਰਵਿਦਾਸ ਨਗਰ, ਮਕਸੂਦਾਂ ’ਚ ਕੁਝ ਦਿਨ ਪਹਿਲਾਂ ਕਾਂਗਰਸੀ ਕੌਂਸਲਰ ਨੀਰਜ ਜੱਸਲ ਉਪਰ ਇਕ ਨੌਜਵਾਨ ਤੇ ਹਮਲਾ ਕਰਨ ਤੇ ਪਿਸਤੌਲ ਦੇ ਬੱਟ ਨਾਲ ਗੰਭੀਰ ਜ਼ਖਮੀ ਕਰਨ ਦਾ ਦੋਸ਼ ਲੱਗਣ ਉਪਰੰਤ ਪੁਲਿਸ ਵੱਲੋਂ ਕੇਸ ਦਰਜ ਕਰਨ ਦੇ ਬਾਵਜੂਦ ਪੁਲਿਸ ਵੱਲੋਂ ਕੌਂਸਲਰ ਨੂੰ ਕਾਬੂ ਨਾ ਕਰਨ ਵਿਰੁੱਧ ਬਸਪਾ ਆਗੂਆਂ ਤੇ ਵਰਕਰਾਂ ਵੱਲੋਂ ਥਾਣਾ-ਇਕ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪੀੜਤ ਯੋਗੇਸ਼ ਤੇ ਉਸਦੇ ਪਰਿਵਾਰ ਦਾ ਕਹਿਣਾ ਹੈ ਕਿ 7 ਮਾਰਚ ਨੂੰ ਵਾਪਰੀ ਘਟਨਾ ਦੌਰਾਨ ਉਹ ਆਪਣੇ ਭਰਾ ਨਾਲ ਗੁਰੂ ਰਵਿਦਾਸ ਨਗਰ, ਮਕਸੂਦਾਂ ’ਚ ਵਿਆਹ ’ਤੇ ਗਿਆ ਸੀ। ਉਸਦਾ ਚਾਚੇ ਦਾ ਪੁੱਤ ਕਰਨ ਕਿਸੇ ਨਾਲ ਝਗੜਾ ਕਰ ਰਿਹਾ ਸੀ। ਜਦੋਂ ਉਸ ਨੇ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਕਾਂਗਰਸੀ ਕੌਂਸਲਰ ਨੀਰਜ ਜੱਸਲ ਨੇ ਉੱਥੇ ਪਹੁੰਚ ਕੇ ਨਸ਼ੇ ਦੀ ਹਾਲਤ ’ਚ ਉਸ ਨਾਲ ਗਾਲੀ ਗਲੋਚ ਕਰਨ ’ਤੇ ਬਹਿਸ ਵਧਦੀ ਗਈ ਤੇ ਕੌਂਸਲਰ ਨੇ ਆਪਣੀ ਪਿਸਤੌਲ ਕੱਢ ਕੇ ਉਸ ਦੇ ਸਿਰ ’ਚ ਵਾਰ ਕੀਤਾ। ਜਿਸ ਦੌਰਾਨ ਉਸ ਦੇ ਸਿਰ ’ਚ ਗੰਭੀਰ ਸੱਟਾਂ ਲੱਗੀਆਂ। ਜਿਸ ਦੌਰਾਨ ਉਸ ਨੂੰ ਹਸਪਤਾਲ ਦਾਖਲ ਹੋ ਕੇ ਇਲਾਜ ਕਰਵਾਉਣਾ ਪਿਆ।