ਆਦਮਪੁਰ ਨੇੜੇ ਖੇਤਾਂ ’ਚੋਂ ਡਰੋਨ ਬਰਾਮਦ
ਆਦਮਪੁਰ ਨੇੜੇ ਖੇਤਾਂ ’ਚੋਂ ਡਰੋਨ ਬਰਾਮਦ, ਏਅਰ ਫੋਰਸ ਵੱਲੋਂ ਜਾਂਚ ਜਾਰੀ
Publish Date: Mon, 13 Apr 2026 09:04 PM (IST)
Updated Date: Mon, 13 Apr 2026 09:10 PM (IST)
ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਆਦਮਪੁਰ ਅਧੀਨ ਪਿੰਡ ਤਲਵੰਡੀ ਅਰਾਈਆਂ ਦੇ ਖੇਤਾਂ ’ਚੋਂ ਇਕ ਡਰੋਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕਿਸਾਨ ਸੁਖਦੇਵ ਸਿੰਘ ਪੁੱਤਰ ਧੰਨਾ ਸਿੰਘ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਖੇਤ ’ਚ ਅਸਮਾਨ ਤੋਂ ਇਕ ਇਲੈਕਟ੍ਰਾਨਿਕ ਜਿਹਾ ਪੁਰਜਾ ਡਿੱਗਿਆ ਹੈ। ਸੂਚਨਾ ਮਿਲਣ ’ਤੇ ਥਾਣਾ ਆਦਮਪੁਰ ਪੁਲਿਸ ਤੇ ਡੀਐੱਸਪੀ ਰਜੀਵ ਕੁਮਾਰ ਮੌਕੇ ’ਤੇ ਪੁੱਜੇ। ਜਾਂਚ ਦੌਰਾਨ ਡਰੋਨ ਹੋਣ ਦੀ ਪੁਸ਼ਟੀ ਕੀਤੀ ਗਈ। ਇਸ ਤੋਂ ਬਾਅਦ ਆਦਮਪੁਰ ਏਅਰ ਫੋਰਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ, ਜਿਨ੍ਹਾਂ ਨੇ ਡਰੋਨ ਨੂੰ ਕਬਜ਼ੇ ’ਚ ਲੈ ਲਿਆ ਹੈ। ਪੁਲਿਸ ਤੇ ਏਅਰ ਫੋਰਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।