ਡਰੋਲੀ ਕਾਲਜ ਵਿਦਿਆਰਥੀਆਂ ਵੱਲੋਂ ਅਕਾਦਮਿਕ ਦੌਰਾ
ਡਰੋਲੀ ਕਾਲਜ ਵਿਦਿਆਰਥੀਆਂ ਨੇ ਬੈਂਕ ‘ਚ ਕੀਤਾ ਅਕਾਦਮਿਕ ਦੌਰਾ
Publish Date: Thu, 02 Apr 2026 11:01 PM (IST)
Updated Date: Thu, 02 Apr 2026 11:04 PM (IST)
ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਗੁਰੂ ਨਾਨਕ ਖਾਲਸਾ ਕਾਲਜ, ਡਰੋਲੀ ਕਲਾਂ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੇ ਨਿਰਦੇਸ਼ਾਂ ਹੇਠ ਕਾਲਜ ਦੇ ਵਿਦਿਆਰਥੀਆਂ ਦਾ ਅੱਜ ਪੰਜਾਬ ਐਂਡ ਸਿੰਧ ਬੈਂਕ, ਡਰੋਲੀ ਕਲਾਂ ਵਿਖੇ ਅਕਾਦਮਿਕ ਦੌਰਾ ਕਰਵਾਇਆ ਗਿਆ। ਕਾਲਜ ਦੇ ਅਰਥਸ਼ਾਸਤਰ ਸਹਾਇਕ ਪ੍ਰੋਫੈਸਰ ਹਰਮਨਪ੍ਰੀਤ ਸਿੰਘ, ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾ. ਬਲਵਿੰਦਰ ਸਿੰਘ ਥਿੰਦ ਤੇ ਡਾ. ਰਵਿੰਦਰ ਕੌਰ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਬੈਂਕ ਦੀ ਕਾਰਜ ਪ੍ਰਣਾਲੀ, ਖਾਤਿਆਂ ਦੇ ਤਰੀਕੇ, ਲੋਨ ਤੇ ਹੋਰ ਸੇਵਾਵਾਂ ਬਾਰੇ ਜਾਣੂ ਹੋਏ। ਬੈਂਕ ਦੇ ਮੈਨੇਜਰ ਪੁਨੀਤ ਚੌਹਾਨ ਨੇ ਵਿਦਿਆਰਥੀਆਂ ਨਾਲ ਚਰਚਾ ਕਰਦਿਆਂ ਸਵਾਲ-ਜਵਾਬ ਕਰਵਾਏ। ਇਸੇ ਦੌਰਾਨ ਪ੍ਰੋਫੈਸਰ ਹਰਮਨਪ੍ਰੀਤ ਸਿੰਘ ਨੇ ਅਰਥਸ਼ਾਸਤਰ ਸਬੰਧੀ ਭਰਮ-ਭੁਲੇਖਿਆਂ ਨੂੰ ਦੂਰ ਕੀਤਾ ਤੇ ਡਾ. ਬਲਵਿੰਦਰ ਸਿੰਘ ਥਿੰਦ ਨੇ ਬੈਂਕ ’ਚ ਵਰਤੀ ਜਾਣ ਵਾਲੀ ਤਕਨੀਕੀ ਪੰਜਾਬੀ ਸ਼ਬਦਾਵਲੀ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਦੌਰੇ ਦੌਰਾਨ ਵਿਦਿਆਰਥੀਆਂ ’ਚ ਬੈਂਕ ਕਾਰਜ ਪ੍ਰਣਾਲੀ ਨੂੰ ਸਮਝਣ ਅਤੇ ਸਵਾਲ ਪੁੱਛਣ ਲਈ ਭਰਪੂਰ ਉਤਸੁਕਤਾ ਨਜ਼ਰ ਆਈ।