ਨਿਯਮਾਂ ਦੀ ਪਾਲਣਾ ਕਰਨ ਵਾਹਨ ਚਾਲਕ : ਮਨਪ੍ਰੀਤ ਸਿੰਘ
ਟਰੈਫਿਕ ਨਿਯਮਾਂ ਦੀ ਪਾਲਣਾ ਵਾਹਨ ਚਲਕ ਕਰਨ
Publish Date: Wed, 11 Feb 2026 08:01 PM (IST)
Updated Date: Wed, 11 Feb 2026 08:02 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਟ੍ਰੈਫਿਕ ਨਿਯਮਾਂ ਨੂੰ ਸਚਾਰੂ ਢੰਗ ਨਾਲ ਲਾਗੂ ਕਰਵਾਉਣ ਲਈ ਪੁਲਿਸ ਵੱਲੋਂ ਵਿਸ਼ੇਸ਼ ਤੌਰ ’ਤੇ ਚੈਕਿੰਗ ਕਰਕੇ ਅਧੂਰੇ ਵਾਹਨ ਚਾਲਕਾਂ ਦੇ ਆਨਲਾਈਨ ਚਲਾਨ ਤੇ ਮੋਟਰਸਾਈਕਲਾਂ ’ਤੇ ਸਲੰਸਰਾਂ ਦੇ ਪਟਾਕੇ ਵਜਾਉਣ ਵਾਲਿਆਂ ਦੇ ਚਲਾਨ ਕੱਟੇ। ਇਸ ਮੌਕੇ 112 ਟੀਮ ਦੇ ਇੰਚਾਰਜ ਮਨਪ੍ਰੀਤ ਸਿੰਘ ਥਾਣੇਦਾਰ ਨੇ ਦੱਸਿਆ ਕਿ ਮੋਟਰਸਾਈਕਲ ਦੇ ਸਲੰਸਰਾਂ ਦੇ ਪਟਾਕੇ ਵਜਾਉਦੇ ਹਨ ਤੇ ਉਨ੍ਹਾਂ ਦੀ ਟੀਮ ਵੱਲੋਂ ਅੱਜ ਚੈਕਿੰਗ ਕੀਤੀ ਗਈ ਤੇ ਆਨਲਾਈਨ ਚਲਾਨ ਕੀਤੇ। ਇਸ ਮੌਕੇ ਉਨ੍ਹਾਂ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਸਫਰ ਕਰਨ ਵੇਲੇ ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖੇ ਜਾਣ, ਲਿਮਟਿਡ ਸਪੀਡ ਨਾਲ ਚਲਾਓ ਤਾਂ ਜੋ ਤੁਹਾਨੂੰ ਕੋਈ ਸਮੱਸਿਆ ਨਾ ਆਵੇ।