ਬਾਬਾ ਹੰਸਾ ਸਿੰਘ ਦੀ ਯਾਦ ’ਚ ਨਾਟਕ ਮੇਲਾ ਕਰਵਾਇਆ
ਬਾਬਾ ਹੰਸਾ ਸਿੰਘ ਦੀ ਯਾਦ ’ਚ ਨਾਟਕ ਮੇਲਾ ਕਰਵਾਇਆ
Publish Date: Sun, 08 Feb 2026 06:20 PM (IST)
Updated Date: Sun, 08 Feb 2026 06:23 PM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਪਿੰਡ ਬੱਛੋਵਾਲ ਤੇ ਬਾਬਾ ਹੰਸਾ ਸਿੰਘ ਅਕੈਡਮੀ ਐਡ ਕਲਚਰਲ ਚੈਰੀਟੇਬਲ ਟਰੱਸਟ ਵੱਲੋਂ ਬਾਬਾ ਹੰਸਾ ਸਿੰਘ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਨਾਟਕ ਮੇਲਾ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਨਾਲ ਹੋਈ, ਜਿਸ ਉਪਰੰਤ ਕੀਰਤਨੀ ਜਥੇ ਵੱਲੋਂ ਰਸਭਿੰਨੀ ਗੁਰਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਉਪਰੰਤ ਆਜ਼ਾਦ ਰੰਗਮੰਚ ਫਗਵਾੜਾ ਦੀ ਟੀਮ ਵੱਲੋਂ ਨਾਟਕ ਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ, ਜਦਕਿ ਸਕੂਲੀ ਵਿਦਿਆਰਥੀਆਂ ਨੇ ਗਿੱਧਾ ਤੇ ਭੰਗੜਾ ਪੇਸ਼ ਕਰ ਕੇ ਦਰਸ਼ਕਾਂ ਤੋਂ ਭਰਪੂਰ ਵਾਹ-ਵਾਹੀ ਖੱਟੀ। ਇਸ ਮੌਕੇ ਸੰਤੋਖ ਸਿੰਘ ਢੇਸੀ, ਸੁਰਿੰਦਰਪਾਲ ਸਿੰਘ ਢੇਸੀ ਸਰਪੰਚ ਪਿੰਡ ਬੱਛੋਵਾਲ ਤੇ ਹਰਜੀਤ ਸਿੰਘ ਢੇਸੀ ਸਮੇਤ ਪ੍ਰਬੰਧਕ ਕਮੇਟੀ ਵੱਲੋਂ ਸਮਾਗਮ ’ਚ ਸ਼ਾਮਲ ਵਿਸ਼ੇਸ਼ ਸ਼ਖ਼ਸੀਅਤਾਂ ਤੇ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸਰੂਪ ਸਿੰਘ ਬੱਛੋਵਾਲ, ਦੁਸਾਂਝ, ਜਰਨੈਲ ਫਿਲੌਰ ਪ੍ਰਧਾਨ ਲੋਕ ਇਨਸਾਫ਼ ਮੰਚ, ਮਾਸਟਰ ਹੰਸਰਾਜ, ਤਰਸੇਮ ਸਿੰਘ ਢਿੱਲੋਂ, ਪ੍ਰਭਜੋਤ ਸਿੰਘ ਢੇਸੀ, ਪ੍ਰਸਤੋਮ ਕਤਪਾਲੋ, ਸਤਵਿੰਦਰਪਾਲ ਸਿੰਘ ਨੰਬਰਦਾਰ, ਯਾਦਵਿੰਦਰ ਸਿੰਘ, ਵਾਹਿਗੁਰੂ ਪਾਲ ਸਿੰਘ, ਜਗਜੀਤ ਸਿੰਘ, ਲਾਭ ਸਿੰਘ, ਦਲਜੀਤ ਕੁਮਾਰ, ਬਲਵਿੰਦਰ ਸਿੰਘ, ਹਰਜੀਤ ਕੁਮਾਰ ਢੰਡਾ, ਦਲਜੀਤ ਸਿੰਘ, ਸੁਰਜੀਤ ਸਿੰਘ, ਰੇਸ਼ਮ ਸਿੰਘ, ਸੁਖਦੇਵ ਬੱਛੋਵਾਲ ਸਮੇਤ ਗ੍ਰਾਮ ਪੰਚਾਇਤ ਮੈਂਬਰ ਤੇ ਵੱਡੀ ਗਿਣਤੀ ’ਚ ਨਗਰ ਵਾਸੀ ਹਾਜ਼ਰ ਸਨ।