ਡਾ. ਜੱਸੀ ਬਣੇ ਅੰਬੇਡਕਰ ਭਵਨ ਟਰੱਸਟ ਦੇ ਚੇਅਰਮੈਨ
ਸਰਵਸੰਮਤੀ ਨਾਲ ਅੰਬੇਡਕਰ ਭਵਨ ਟਰੱਸਟ ਦੇ ਨਵੇਂ ਚੇਅਰਮੈਨ ਬਣੇ ਡਾ. ਰਾਹੁਲ ਜੱਸੀ
Publish Date: Tue, 03 Mar 2026 07:52 PM (IST)
Updated Date: Tue, 03 Mar 2026 07:53 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਅੰਬੇਡਕਰ ਭਵਨ ਟਰੱਸਟ ਦੇ ਬੋਰਡ ਆਫ ਟਰੱਸਟੀਜ਼ ਦੀ ਮੀਟਿੰਗ ਚੇਅਰਮੈਨ ਸੋਹਨ ਲਾਲ ਦੀ ਪ੍ਰਧਾਨਗੀ ਹੇਠ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ ਵਿਖੇ ਹੋਈ। ਮੀਟਿੰਗ ’ਚ ਨਵੀਂ ਕਮੇਟੀ ਦੀ ਚੋਣ ਸਰਵਸੰਮਤੀ ਨਾਲ ਕੀਤੀ ਗਈ ਤੇ ਸਾਰੇ ਅਹੁਦੇਦਾਰ ਸਰਬਸੰਮਤੀ ਨਾਲ ਚੁਣੇ ਗਏ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਮਿਸ਼ਨ ਨੂੰ ਸਮਰਪਿਤ ਨੌਜਵਾਨ ਡਾ. ਰਾਹੁਲ ਜੱਸੀ ਨੂੰ ਸਰਬਸੰਮਤੀ ਨਾਲ ਟਰੱਸਟ ਦਾ ਨਵਾਂ ਚੇਅਰਮੈਨ ਚੁਣਿਆ ਗਿਆ। ਡਾ. ਜੀਸੀ ਕੌਲ ਨੂੰ ਵਾਈਸ ਚੇਅਰਮੈਨ, ਮਹਿੰਦਰ ਪਾਲ ਸੰਧੂ ਨੂੰ ਜਨਰਲ ਸੈਕਟਰੀ, ਬਲਦੇਵ ਰਾਜ ਭਾਰਦਵਾਜ ਨੂੰ ਫਾਈਨੈਂਸ ਸੈਕਟਰੀ, ਐਡਵੋਕੇਟ ਯੱਗਿਆਦੀਪ ਨੂੰ ਜੁਆਇੰਟ ਸੈਕਟਰੀ ਤੇ ਹਰਮੇਸ਼ ਜੱਸਲ ਨੂੰ ਆਡੀਟਰ ਚੁਣਿਆ ਗਿਆ। ਟਰੱਸਟ ਦੇ ਨਵੇਂ ਬਣੇ ਚੇਅਰਮੈਨ ਡਾ. ਰਾਹੁਲ ਜੱਸੀ ਨੇ ਸਭ ਟਰੱਸਟੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਇਕ ਅਜਿਹੀ ਸੰਸਥਾ ਦਾ ਚੇਅਰਮੈਨ ਬਣਾਇਆ ਗਿਆ ਹੈ, ਜਿਸ ’ਚ ਸਾਡੇ ਪੁਰਖੇ ਜਿਵੇਂ ਕਿ ਐੱਲਆਰ ਬਾਲੀ ਤੇ ਮੇਰੇ ਪਿਤਾ ਰਾਮ ਲਾਲ ਜੱਸੀ ਕੰਮ ਕਰਦੇ ਸਨ। ਸਾਰਿਆਂ ਨੇ ਜੋ ਉਨ੍ਹਾਂ ’ਚ ਭਰੋਸਾ ਜਤਾਇਆ ਹੈ, ਉਹ ਹਮੇਸ਼ਾ ਬਰਕਰਾਰ ਰੱਖਿਆ ਜਾਵੇਗਾ। ਇਸ ਮੌਕੇ ਚਰਨ ਦਾਸ ਸੰਧੂ, ਡਾ. ਸੁਰਿੰਦਰ ਅਜਨਾਤ, ਡਾ. ਰਾਹੁਲ ਕੁਮਾਰ ਬਾਲੀ, ਡਾ. ਤਰਸੇਮ ਸਾਗਰ ਤੇ ਕਮਲਸ਼ੀਲ ਬਾਲੀ ਹਾਜ਼ਰ ਸਨ। ਇਹ ਜਾਣਕਾਰੀ ਅੰਬੇਡਕਰ ਭਵਨ ਟਰੱਸਟ ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਪ੍ਰੈੱਸ ਬਿਆਨ ਰਾਹੀਂ ਦਿੱਤਾ।