ਡਾ. ਨਵਜੋਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਜਲੰਧਰ ਦੇ ਓਐੱਸਡੀ ਨਿਯੁਕਤ
ਡਾ. ਨਵਜੋਤ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਜਲੰਧਰ ਦੇ ਓਐੱਸਡੀ ਨਿਯੁਕਤ ਕੀਤਾ ਗਿਆ ਹੈ। ਉਹ ਕੇਐੱਮਵੀ ਕਾਲਜ ਵਿੱਚ 28 ਸਾਲ ਐਸੋਸੀਏਟ ਪ੍ਰੋਫੈਸਰ ਅਤੇ ਪੰਜਾਬੀ ਵਿਭਾਗ ਦੇ ਹੈੱਡ ਚੁੱਕੇ ਹਨ। ਇਸ ਇਲਾਵਾ ਉਹਨਾਂ ਨੇ ਲਾਇਲਪੁਰ ਖ਼ਾਲਸਾ ਕਾਲਜ (ਲੜਕੀਆਂ) ਜਲੰਧਰ ਦੇ ਅੱਠ ਸਾਲ ਇਮਾਨਦਾਰੀ ਨਾਲ ਪ੍ਰਿੰਸੀਪਲ ਵਜੋਂ ਸੇਵਾਵਾਂ ਦਿੱਤੀਆਂ।
Publish Date: Thu, 19 Mar 2026 05:59 PM (IST)
Updated Date: Thu, 19 Mar 2026 06:13 PM (IST)
ਜਲੰਧਰ : ਡਾ. ਨਵਜੋਤ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਜਲੰਧਰ ਦੇ ਓਐੱਸਡੀ ਨਿਯੁਕਤ ਕੀਤਾ ਗਿਆ ਹੈ। ਉਹ ਕੇਐੱਮਵੀ ਕਾਲਜ ਵਿੱਚ 28 ਸਾਲ ਐਸੋਸੀਏਟ ਪ੍ਰੋਫੈਸਰ ਅਤੇ ਪੰਜਾਬੀ ਵਿਭਾਗ ਦੇ ਹੈੱਡ ਚੁੱਕੇ ਹਨ। ਇਸ ਇਲਾਵਾ ਉਹਨਾਂ ਨੇ ਲਾਇਲਪੁਰ ਖ਼ਾਲਸਾ ਕਾਲਜ (ਲੜਕੀਆਂ) ਜਲੰਧਰ ਦੇ ਅੱਠ ਸਾਲ ਇਮਾਨਦਾਰੀ ਨਾਲ ਪ੍ਰਿੰਸੀਪਲ ਵਜੋਂ ਸੇਵਾਵਾਂ ਦਿੱਤੀਆਂ। ਡਾ. ਨਵਜੋਤ ਪਿਛਲੇ ਸਾਲ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਦੇ ਪ੍ਰਿੰਸੀਪਲ ਵਜੋਂ ਸੇਵਾਮੁਕਤ ਹੋਏ ਸਨ। ਆਪਣੇ ਪ੍ਰਿੰਸੀਪਲ ਦੇ ਕਾਰਜਕਾਲ ਦੌਰਾਨ ਡਾ. ਨਵਜੋਤ ਨੇ ਲੋੜਵੰਦ ਤੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਵਿੱਦਿਆ ਦੇਣ ਵਿਚ ਅਹਿਮ ਯੋਗਦਾਨ ਪਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਐੱਨਆਰਆਈਜ਼ ਤੇ ਐੱਨਜੀਓਜ਼ ਨੂੰ ਕਾਲਜ ਨਾਲ ਜੋੜਿਆ। ਉਨ੍ਹਾਂ ਨੇ ਕਈ ਨਵੇਂ ਕੋਰਸ ਵੀ ਸ਼ੁਰੂ ਕਰਵਾਏ। ਆਪਣੀਆਂ ਸੇਵਾਵਾਂ ਦੌਰਾਨ ਉਨ੍ਹਾਂ ਨੇ ਹੈਰੀਟੇਜ਼ ਹੋਮ ਵਿਰਾਸਤ ਘਰ ਦਾ ਨਿਰਮਾਣ ਕਰਵਾਇਆ।
ਗੱਲਬਾਤ ਕਰਦਿਆਂ ਡਾ. ਨਵਜੋਤ ਨੇ ਦੱਸਿਆ ਕਿ ਨਵੀਂ ਨਿਯੁਕਤੀ ਦੌਰਾਨ ਉਨ੍ਹਾਂ ਦਾ ਮੁੱਖ ਟੀਚਾ ਕੁੜੀਆਂ ਲਈ ਨਵੇਂ ਕੋਰਸ ਸ਼ੁਰੂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਕਾਲਜ ਵਿੱਚ ਲੋੜਵੰਦ ਬੱਚੇ ਲੋਅਰ ਫੀਸ ਸਟ੍ਰਕਚਰ ਨਾਲ ਕੋਰਸ ਸ਼ੁਰੂ ਕਰ ਸਕਦੇ ਹਨ।