ਡਾ. ਬੀ. ਆਰ. ਅੰਬੇਡਕਰ ਦੇ ਬੁੱਤ ਦਾ ਉਦਘਾਟਨ 14 ਨੂੰ
ਡਾ.ਭੀਮ ਰਾਓ ਅੰਬੇਡਕਰ ਦੇ ਬੁੱਤ ਦਾ ਉਦਘਾਟਨ 14 ਅਪ੍ਰੈਲ ਨੂੰ
Publish Date: Wed, 08 Apr 2026 07:49 PM (IST)
Updated Date: Wed, 08 Apr 2026 07:50 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : 14 ਅਪ੍ਰੈਲ ਨੂੰ ਤਹਿਸੀਲ ਕੰਪਲੈਕਸ ਸ਼ਾਹਕੋਟ ਵਿਖੇ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਮੌਕੇ ਉਨ੍ਹਾਂ ਦੇ ਆਦਮ ਕੱਦ ਬੁੱਤ ਦਾ ਉਦਘਾਟਨ ਕੀਤਾ ਜਾਵੇਗਾ। ਜਾਣਕਾਰੀ ਦਿੰਦਿਆਂ ਡਾ.ਭੀਮ ਰਾਓ ਅੰਬੇਡਕਰ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਜਲਾਲਪੁਰੀ, ਖਜ਼ਾਨਚੀ ਬਲਬੀਰ ਸਿੰਘ ਢੰਡੋਵਾਲ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ ਨੇ ਦੱਸਿਆ ਕਿ 14 ਅਪ੍ਰੈਲ ਨੂੰ ਸਵੇਰੇ 11 ਵਜੇ ਬੁੱਤ ਦਾ ਉਦਘਾਟਨ ਸ਼ਰਾਇਨ ਬੋਰਡ ਪੰਜਾਬ ਦੇ ਚੇਅਰਮੈਨ ਬਾਲਯੋਗੀ ਬਾਬਾ ਪ੍ਰਗਟ ਨਾਥ ਰਹੀਮਪੁਰ ਵਾਲੇ ਕਰਨਗੇ। ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ, ਪਰਮਿੰਦਰ ਸਿੰਘ ਪੰਡੋਰੀ ਹਲਕਾ ਇੰਚਾਰਜ ‘ਆਪ’ ਸ਼ਾਹਕੋਟ ਤੇ ਐੱਸਡੀਐੱਮ ਆਦਿਤਿਆ ਗੁਪਤਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਆਗੂਆਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ’ਚ ਇਥੇ ਇਕ ਪਾਰਕ ਵੀ ਬਣਾਇਆ ਜਾ ਰਿਹਾ ਹੈ ਤਾਂ ਜੋ ਤਹਿਸੀਲ ਕੰਪਲੈਕਸ ’ਚ ਆਉਣ ਵਾਲੇ ਲੋਕ ਇਥੇ ਦੁਪਿਹਰ ਨੂੰ ਆਰਾਮ ਕਰ ਸਕਣ। ਇਸ ਮੌਕੇ ਜੱਸੀ ਸਰਪੰਚ ਨਿਹਾਲੂ ਵਾਲ, ਲੈਕਚਰਾਰ ਦੇਵ ਰਾਜ, ਮਾਸਟਰ ਗੁਰਮੇਜ ਲਾਲ ਹੀਰ, ਡਾ. ਨਿਰੰਜਨ ਸਿੰਘ ਨੰਬਰਦਾਰ ਪੂਨੀਆਂ ਤੇ ਕੌਂਸਲਰ ਰਾਖੀ ਮੱਟੂ, ਗਗਨ ਸੈਦਪੁਰੀ ਵੀ ਵਿਸ਼ੇਸ ਤੌਰ ’ਤੇ ਹਾਜ਼ਰ ਸਨ।