ਬਾਬਾ ਸਾਹਿਬ ਦੇ ਦਰਸਾਏ ਰਾਹ ’ਤੇ ਚੱਲਣ ਦੀ ਅਪੀਲ
ਪਾਲਕਦੀਮ ਵਿਖੇ ਡਾ. ਭੀਮ ਰਾਓ ਅੰਬੇਡਕਰ ਜੀ ਦਾ 135ਵਾਂ ਜਨਮ ਦਿਹਾੜਾ ਜੋਸ਼ੋ-ਖਰੋਸ਼ ਨਾਲ ਮਨਾਇਆ
Publish Date: Tue, 21 Apr 2026 06:49 PM (IST)
Updated Date: Tue, 21 Apr 2026 06:52 PM (IST)

ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਸੁਸਾਇਟੀ ਪਾਲਕਦੀਮ ਵੱਲੋਂ ਪਿੰਡ ਪਾਲਕਦੀਮ ’ਚ ਡਾ. ਭੀਮ ਰਾਓ ਅੰਬੇਡਕਰ ਜੀ ਦਾ 135ਵਾਂ ਜਨਮ ਦਿਹਾੜਾ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੇ ਹੀ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਕੇਕ ਕੱਟ ਕੇ ਕੀਤੀ ਗਈ, ਜਿਸ ਤੋਂ ਬਾਅਦ ਸਟੇਜ ਸਕੱਤਰ ਹਰਮੇਸ਼ ਲਾਲ ਵੱਲੋਂ ਪ੍ਰੋਗਰਾਮ ਦੀ ਅਗਵਾਈ ਕੀਤੀ ਗਈ। ਇਸ ਮੌਕੇ ਸਤਨਾਮ ਸਿੰਘ ਹਿਰਖੀ, ਅਮਰਜੀਤ ਅਮਰੀ, ਮਨਪ੍ਰੀਤ, ਮਹਿੰਦਰ ਪਾਲ ਤੇਹਿੰਗ, ਦੀਪਕ ਨਾਹਰ ਅੱਪਰਾ ਤੇ ਐਡਵੋਕੇਟ ਬਲਜੀਤ ਕੌਰ ਚੌਹਾਨ ਨੇ ਬਾਬਾ ਸਾਹਿਬ ਦੇ ਜੀਵਨ, ਉਨ੍ਹਾਂ ਦੀ ਵਿਚਾਰਧਾਰਾ ਤੇ ਗਰੀਬ, ਮਜ਼ਦੂਰ ਤੇ ਦਲਿਤ ਵਰਗ ਲਈ ਕੀਤੇ ਸੰਘਰਸ਼ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਬਾਬਾ ਸਾਹਿਬ ਦੇ ਦੱਸੇ ਰਾਹ ’ਤੇ ਚੱਲਣ ਦੀ ਅਪੀਲ ਵੀ ਕੀਤੀ। ਇਸ ਉਪਰੰਤ ਸੁਸਾਇਟੀ ਦੇ ਪ੍ਰਧਾਨ ਸੁਖਜਿੰਦਰ ਸਿੰਘ ਚੌਹਾਨ ਤੇ ਹੋਰ ਅਹੁਦੇਦਾਰਾਂ ਵੱਲੋਂ ਪਿੰਡ ਦੇ ਪੜ੍ਹ ਰਹੇ ਬੱਚਿਆਂ ਨੂੰ ਅਮਰਜੀਤ ਅਮਰੀ ਦੁਆਰਾ ਲਿਖੀ ਕਿਤਾਬ ‘ਭੀਮ ਸੰਦੇਸ਼’ ਤੇ ਕਾਪੀਆਂ ਵੰਡੀਆਂ ਗਈਆਂ ਤਾਂ ਜੋ ਬੱਚਿਆਂ ਨੂੰ ਸਿੱਖਿਆ ਵੱਲ ਪ੍ਰੇਰਿਤ ਕੀਤਾ ਜਾ ਸਕੇ। ਸਮਾਗਮ ’ਚ ਪ੍ਰਧਾਨ ਸੁਖਜਿੰਦਰ ਸਿੰਘ ਚੌਹਾਨ, ਸੁਰਜਨ ਸਿੰਘ, ਜਨਰਲ ਸਕੱਤਰ ਰਣਜੀਤ ਸਿੰਘ ਬਸਰਾ, ਕੈਸ਼ੀਅਰ ਜਸਵਿੰਦਰ ਧੀਰ, ਮਨਪ੍ਰੀਤ ਸਿੰਘ, ਸੁਖਵਿੰਦਰ ਕੁਮਾਰ, ਗੁਰਪ੍ਰੀਤ ਚੌਹਾਨ, ਪਿਰੰਸ ਕਰੜਾ, ਸਤਨਾਮ ਸਿੰਘ, ਸ਼ੀਲਾ ਰਾਣੀ (ਮੈਂਬਰ ਪੰਚਾਇਤ), ਸਨੀ ਕੁਮਾਰ (ਪੰਚ) ਸਮੇਤ ਵੱਡੀ ਗਿਣਤੀ ’ਚ ਔਰਤਾਂ, ਮਰਦਾਂ ਤੇ ਬੱਚਿਆਂ ਨੇ ਸ਼ਿਰਕਤ ਕਰਕੇ ਪ੍ਰੋਗਰਾਮ ਦੀ ਰੌਣਕ ਵਧਾਈ। ਅੰਤ ’ਚ ਸੰਗਤਾਂ ਨੂੰ ਸਮੋਸੇ, ਕੇਕ ਤੇ ਪੇਸਟਰੀਆਂ ਵੰਡੀਆਂ ਗਈਆਂ। ਪ੍ਰਧਾਨ ਸੁਖਜਿੰਦਰ ਸਿੰਘ ਚੌਹਾਨ, ਹਰਮੇਸ਼ ਲਾਲ ਤੇ ਸਤਨਾਮ ਸਿੰਘ ਹਿਰਖੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।