ਡਾ. ਅਵਨੀਤ ਕੌਰ ਨੇ ਸੰਭਾਲਿਆ ਕਾਰਜਭਾਰ
ਪਿਮਸ ਹਸਪਤਾਲ ’ਚ ਡਾ. ਅਵਨੀਤ ਕੌਰ ਨੇ ਕਾਰਜਭਾਰ ਸੰਭਾਲਿਆ
Publish Date: Thu, 09 Apr 2026 10:24 PM (IST)
Updated Date: Thu, 09 Apr 2026 10:26 PM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਪਿਮਸ) ’ਚ ਡਾ. ਅਵਨੀਤ ਕੌਰ ਨੇ ਗੈਸਟਰੋਐਂਟਰੋਲੋਜੀ ਵਿਭਾਗ ’ਚ ਕੰਸਲਟੈਂਟ ਵਜੋਂ ਕਾਰਜਭਾਰ ਸੰਭਾਲ ਲਿਆ ਹੈ। ਡਾ. ਅਵਨੀਤ ਆਪਣੇ ਨਾਲ ਗੈਸਟਰੋਇੰਟੈਸਟਿਨਲ, ਲਿਵਰ ਤੇ ਪੈਂਕਰੀਆਟਿਕ ਬਿਮਾਰੀਆਂ ਦੇ ਨਿਦਾਨ ਤੇ ਇਲਾਜ ਬਾਰੇ ਵਿਆਪਕ ਤਜਰਬਾ ਰੱਖਦੇ ਹਨ। ਉਨ੍ਹਾਂ ਦੀ ਖਾਸ ਰੁਚੀ ਉੱਨਤ ਐਂਡੋਸਕੋਪਿਕ ਪ੍ਰਕਿਰਿਆਵਾਂ, ਲਿਵਰ ਬਿਮਾਰੀਆਂ ਦੇ ਪ੍ਰਬੰਧਨ, ਇਨਫਲਾਮੇਟਰੀ ਬਾਓਲ ਡਿਜੀਜ਼ ਤੇ ਪਾਚਨ ਤੰਤਰ ਨਾਲ ਸਬੰਧਤ ਰੋਗਾਂ ਦੇ ਇਲਾਜ ’ਚ ਹੈ। ਪਿਮਸ ਹਸਪਤਾਲ ਲਗਾਤਾਰ ਆਪਣੇ ਮਾਹਿਰ ਡਾਕਟਰਾਂ ਦੀ ਟੀਮ ਦਾ ਵਿਸਤਾਰ ਕਰ ਰਿਹਾ ਹੈ ਤਾਂ ਜੋ ਮਰੀਜ਼ਾਂ ਨੂੰ ਸਭ ਤੋਂ ਵਧੀਆ ਇਲਾਜ ਉਪਲੱਬਧ ਕਰਵਾਇਆ ਜਾ ਸਕੇ ਤੇ ਪੰਜਾਬ ’ਚ ਇਕ ਅਗੇਤੀ ਸਿਹਤ ਸੇਵਾ ਸੰਸਥਾ ਵਜੋਂ ਪਛਾਣ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।