ਡਾ. ਅੰਬੇਡਕਰ ਦੇ ਬੁੱਤ ਦਾ ਲੋਕ ਅਰਪਣ 14 ਨੂੰ
ਡਾ. ਅੰਬੇਡਕਰ ਦੇ ਬੁੱਤ ਦਾ ਲੋਕ ਅਰਪਣ 14 ਨੂੰ
Publish Date: Sun, 12 Apr 2026 06:15 PM (IST)
Updated Date: Mon, 13 Apr 2026 04:13 AM (IST)
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਸੁਸਾਇਟੀ ਸ਼ਾਹਕੋਟ ਦੇ ਪ੍ਰਧਾਨ ਤੇ ਆਪ ਆਗੂ ਜਸਵੀਰ ਸਿੰਘ ਜਲਾਲਪੁਰੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਇਥੇ ਸਥਿਤ ਤਹਿਸੀਲ ਕੰਪਲੈਕਸ ’ਚ ਸਥਾਪਤ ਕੀਤੇ ਗਏ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ 14 ਅਪ੍ਰੈਲ ਵਾਲੇ ਦਿਨ ਲੋਕ ਅਰਪਣ ਕੀਤਾ ਜਾਵੇਗਾ। ਇਹ ਰਸਮ ਬਾਲ ਯੋਗੀ ਬਾਬਾ ਪ੍ਰਗਟ ਨਾਥ ਚੇਅਰਮੈਨ ਸ਼੍ਰਾਇਨ ਬੋਰਡ ਭਗਵਾਨ ਵਾਲਮੀਕ ਤੀਰਥ ਅੰਮ੍ਰਿਤਸਰ ਅਦਾ ਕਰਨਗੇ। ਇਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪਦਮ ਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਸ਼ਿਰਕਤ ਕਰਨਗੇ। ਵਿਸ਼ੇਸ਼ ਮਹਿਮਾਨ ਵਰਜੀਤ ਵਾਲੀਆ ਡੀਸੀ ਜਲੰਧਰ, ਅੰਮ੍ਰਿਤਪਾਲ ਸਿੰਘ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਜਲੰਧਰ, ਇੰਸਪੈਕਟਰ ਬਲਵਿੰਦਰ ਸਿੰਘ ਗੋਲਫ ਕੋਚ ਚੰਡੀਗੜ੍ਹ ਤੇ ਪਰਮਿੰਦਰ ਸਿੰਘ ਪਿੰਦਰ ਪਡੋਰੀ ਹਲਕਾ ਇੰਚਾਰਜ ਸ਼ਾਹਕੋਟ ਹੋਣਗੇ। ਇਸ ਮੌਕੇ ਬਲਬੀਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ ਨੇ ਦੱਸਿਆ ਕਿ ਬੁੱਤ ਸਥਾਪਤੀ ਦੇ ਕਾਰਜ ’ਚ ਹਿਮਾਂਸ਼ੂ ਕੁਮਾਰ ਅੱਗਰਵਾਲ ਆਈਏਐੱਸ, ਸ਼ੁੰਭੀ ਆਂਗਰਾ ਪੀਸੀਐੱਸ, ਮਾਸਟਰ ਗੁਰਮੇਜ ਲਾਲ ਹੀਰ ਤੇ ਦੇਵਰਾਜ ਲੈਕਚਰਾਰ ਦਾ ਵਿਸ਼ੇਸ਼ ਯੋਗਦਾਨ ਰਿਹਾ।