ਡਾ. ਸ਼ਰਮਾ ਦਾ ਲਿਖਿਆ ਨਾਵਲ 'ਹਿੰਦੁਸਤਾਨੀ ਮੇਮਨੇ' ਰਿਲੀਜ਼
ਅਜੀਤ ਸੈਣੀ ਦੀ ਜ਼ਿੰਦਗੀ ’ਤੇ ਡਾ. ਅਜੇ ਸ਼ਰਮਾ ਦਾ ਲਿਖਿਆ ਨਾਵਲ 'ਹਿੰਦੁਸਤਾਨੀ ਮੇਮਨੇ' ਰਿਲੀਜ਼
Publish Date: Mon, 12 Jan 2026 08:53 PM (IST)
Updated Date: Mon, 12 Jan 2026 08:54 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹਿੰਦੀ ਦੇ ਪ੍ਰਸਿੱਧ ਨਾਵਲਿਸਟ ਡਾ. ਅਜੇ ਸ਼ਰਮਾ ਵੱਲੋਂ ਆਈਐੱਨਏ ਦੇ ਕੈਪਟਨ ਅਜੀਤ ਸੈਣੀ ਦੀ ਜ਼ਿੰਦਗੀ ’ਤੇ ਆਧਾਰਤ ਲਿਖੇ ਗਏ ਨਾਵਲ ਹਿੰਦੁਸਤਾਨੀ ਮੇਮਨੇ ਰਿਲੀਜ਼ ਕੀਤਾ ਗਿਆ। ਨਾਵਲ ਰਿਲੀਜ਼ ਕਰਨ ਦੀ ਰਸਮ ਡਾ. ਤਰਸੇਮ ਗੁਜਰਾਲ, ਡਾ. ਸੁਸ਼ਮਾ ਚਾਵਲਾ, ਸਮਾਜ ਸੇਵੀ ਸੁਰਿੰਦਰ ਸੈਣੀ, ਡਾ. ਜੇਕੇ ਗੁਲਾਟੀ ਤੇ ਪਾਰੁਲ ਸ਼ਰਮਾ ਵੱਲੋਂ ਨਿਭਾਈ ਗਈ। ਸੁਰਿੰਦਰ ਸੈਣੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਡਾ. ਅਜੇ ਸ਼ਰਮਾ ਵੱਲੋਂ ਸੁਤੰਤਰਾ ਸੈਨਾਨੀ ਅਜੀਤ ਸੈਣੀ ਤੇ ਇਕ ਨਾਟਕ ਲਿਖਿਆ ਗਿਆ ਸੀ ਤੇ ਲਘੂ ਫਿਲਮ ਵੀ ਬਣਾਈ ਗਈ। ਉਨ੍ਹਾਂ ਦੱਸਿਆ ਕਿ ਇਹ ਨਾਵਲ 1939 ਤੋਂ 1978 ਤੱਕ ਵਾਪਰੀਆਂ ਘਟਨਾਵਾਂ ’ਤੇ ਆਧਾਰਿਤ ਹੈ। ਇਸ ’ਚ ਸੁਤੰਤਰਤਾ ਸੰਗਰਾਮ ਦੇਸ਼ ਦੀ ਵੰਡ 1965 ਤੇ 1971 ਦੀਆਂ ਪਾਕਿਸਤਾਨ ਨਾਲ ਲੜੀਆਂ ਜੰਗਾਂ ਤੇ ਐਮਰਜੈਂਸੀ ਦਾ ਜ਼ਿਕਰ ਹੈ। ਸੁਰਿੰਦਰ ਸੈਣੀ ਨੇ ਡਾ. ਅਜੇ ਸ਼ਰਮਾ ਦਾ ਉਨ੍ਹਾਂ ਦੇ ਪਿਤਾ ਅਜੀਤ ਸੈਣੀ ਤੇ ਲਿਖੇ ਗਏ ਇਸ ਨਾਵਲ ਲਈ ਧੰਨਵਾਦ ਕੀਤਾ।