ਇਕ ਵਾਰ ਖੂਨਦਾਨ ਜ਼ਰੂਰ ਕਰਨਾ ਚਾਹੀਦੈ : ਬਲਦੇਵ ਕੁਮਾਰ
ਜ਼ਿੰਦਗੀ ’ਚ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ : ਬਲਦੇਵ ਕੁਮਾਰ
Publish Date: Thu, 19 Mar 2026 09:42 PM (IST)
Updated Date: Thu, 19 Mar 2026 09:46 PM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਓਰਥੋਨੋਵਾ ਹਸਪਤਾਲ ’ਚ ਖੂਨਦਾਨ ਕੈਪ ਲਗਾਇਆ ਗਿਆ ਜਿਸ ’ਚ ਤਕਰੀਬਨ 250 ਤੋਂ 300 ਇਨਸਨੀਅਤ ਨਾਲ ਪਿਆਰ ਕਰਨ ਵਾਲਿਆਂ ਨੇ ਖੂਨਦਾਨ ਕੀਤਾ। ਕਾਸਮਪੁਰ ਤੋਂ ਸਰਪੰਚ ਬਲਦੇਵ ਕੁਮਾਰ ਨੇ ਆਪਣੇ ਜਨਮ ਦਿਨ ਦੀ ਖੁਸੀ ’ਚ ਖੂਨਦਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਸਟੂਡੈਂਟ ਸੰਘਰਸ ਮੋਰਚੇ ਦੇ ਪ੍ਰਧਾਨ ਵਿਸਾਲ, ਬੋਬ ਮਲਹੋਤਰਾ, ਜਰਨਲ ਯੂਥ ਵਿੰਗ ਆਮ ਆਦਮੀ ਪਾਰਟੀ ਦੇ ਕੋਆਰਡੀਨੇਟਰ ਕੈਂਪੀ ਪਤਾਰਾ, ਗੌਰਵ, ਕਾਸਮਪੁਰ ਤੋਂ ਪੰਚ ਗੁਰਮੇਲ, ਅਲੀਪੁਰ ਦੇ ਸਰਪੰਚ ਰਾਮਪਾਲ ਤੇ ਹੋਰ ਸਾਥੀਆਂ ਨੇ ਕੈਂਪ ’ਚ ਆ ਕੇ ਸ਼ਮੂਲੀਅਤ ਕੀਤੀ ਤੇ ਖੂਨਦਾਨ ’ਚ ਯੋਗਦਾਨ ਪਾਇਆ। ਸਰਪੰਚ ਬਲਦੇਵ ਕੁਮਾਰ ਨੇ ਕਿਹਾ ਕਿ ਖੂਨਦਾਨ ਕਰਨ ਨਾਲ ਲੋੜ ਪੈਣ ’ਤੇ ਕਿਸੇ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਹੀ ਜ਼ਿੰਦਗੀ ’ਚ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਮੌਕੇ ਪਤਵੰਤ ਸੱਜਣਾਂ ਨੇ ਕਾਸਮਪੁਰ ਦੇ ਸਰਪੰਚ ਬਲਦੇਵ ਕੁਮਾਰ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆ।