ਚੈਰੀਟੇਬਲ ਹਸਪਤਾਲ ਨੂੰ ਇਕ ਲੱਖ ਰੁਪਏ ਦਾਨ ਕੀਤੇ
ਚੈਰੀਟੇਬਲ ਹਸਪਤਾਲ ਨੂੰ 1 ਲੱਖ ਰੁਪਏ ਦਾਨ ਕੀਤੇ
Publish Date: Sat, 07 Mar 2026 09:39 PM (IST)
Updated Date: Sat, 07 Mar 2026 09:42 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਹਾਲੈਂਡ ਤੋਂ ਆਏ ਵਿਜੇ ਕੁਮਾਰ ਢੀਂਗਰਾ ਤੇ ਸਾਵਿਤਰੀ ਢੀਂਗਰਾ ਨੇ ਵੱਲੋਂ ਅਪਾਹਜ ਆਸ਼ਰਮ ਦਾ ਦੌਰਾ ਕੀਤਾ। ਉਨ੍ਹਾਂ ਨੇ ਆਸ਼ਰਮ ’ਚ ਚਲਾਏ ਜਾ ਰਹੇ ਚੈਰੀਟੇਬਲ ਹਸਪਤਾਲ ’ਚ ਲੋੜਵੰਦਾਂ ਤੇ ਬਜ਼ੁਰਗਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਨਿਰੀਖਣ ਕੀਤਾ। ਅਪਾਹਜ ਆਸ਼ਰਮ ਦੇ ਚੇਅਰਮੈਨ ਤਰਸੇਮ ਕਪੂਰ ਨੇ ਢੀਂਗਰਾ ਪਰਿਵਾਰ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਆਸ਼ਰਮ ’ਚ ਕੀਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਆਸ਼ਰਮ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਢੀਂਗਰਾ ਪਰਿਵਾਰ ਨੇ ਲਾਲਾ ਰਾਮ ਕਿਸ਼ੋਰ ਕਪੂਰ ਅਪਾਹਜ ਸਹਾਇਤਾ ਟਰੱਸਟ ਵੱਲੋਂ ਚਲਾਏ ਜਾ ਰਹੇ ਚੈਰੀਟੇਬਲ ਹਸਪਤਾਲ ਨੂੰ ਇਕ ਲੱਖ ਰੁਪਏ ਦਾਨ ਕੀਤੇ। ਜ਼ਿਕਰਯੋਗ ਹੈ ਕਿ ਢੀਂਗਰਾ ਪਰਿਵਾਰ ਪਹਿਲਾਂ ਵੀ ਆਸ਼ਰਮ ਦੇ ਹਸਪਤਾਲ ਨੂੰ ਐਂਬੂਲੈਂਸ ਦਾਨ ਕਰ ਚੁੱਕਾ ਹੈ। ਤਰਸੇਮ ਕਪੂਰ ਤੇ ਆਸ਼ਰਮ ਦੇ ਹੋਰ ਅਧਿਕਾਰੀਆਂ ਨੇ ਢੀਂਗਰਾ ਪਰਿਵਾਰ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਆਰਕੇ ਭੰਡਾਰੀ, ਬ੍ਰਿਜ ਮਿੱਤਲ, ਸੁਭਾਸ਼ ਅਗਰਵਾਲ, ਮਨੋਹਰ ਲਾਲ ਸ਼ਰਮਾ, ਬਲਦੇਵ ਕਤਿਆਲ, ਸੰਜੇ ਸੱਭਰਵਾਲ, ਐਡਵੋਕੇਟ ਉਮੇਸ਼ ਢੀਂਗਰਾ, ਡਾ. ਜਗਦੀਪ ਸਿੰਘ, ਸੁਮਿਤ ਪੁਰੀ, ਨਿਧੀ ਪੁਰੀ, ਪ੍ਰਾਣਨਾਥ ਭੱਲਾ, ਲਲਿਤ ਭੱਲਾ, ਸ਼ੈਲਜਾ ਭੱਲਾ, ਭਾਵਨਾ ਸੱਭਰਵਾਲ ਤੇ ਸੁਮਨ ਖੰਨਾ ਆਦਿ ਹਾਜ਼ਰ ਸਨ।