ਦੋਆਬਾ ਕਾਲਜ ਬਣਿਆ ਫੁੱਟਬਾਲ ਟੂਰਨਾਮੈਂਟ ਦਾ ਚੈਂਪੀਅਨ
ਦੋਆਬਾ ਕਾਲਜ ਬਣਿਆ ਪਹਿਲਾ ਡੀਸੀਜੇ ਫੁੱਟਬਾਲ ਟੂਰਨਾਮੈਂਟ ਦਾ ਚੈਂਪਿਅਨ
Publish Date: Wed, 11 Feb 2026 06:25 PM (IST)
Updated Date: Wed, 11 Feb 2026 06:26 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦੋਆਬਾ ਕਾਲਜ ਦੀ ਫੁੱਟਬਾਲ ਗਰਾਊਂਡ ’ਚ ਡੀਸੀਜੇ ਫੂੱਟੀ ਸਕਿੱਲ ਅਕਾਦਮੀ ਵੱਲੋਂ ਪਹਿਲਾ ਦੋ ਦਿਨਾਂ ਦੀ ਡੀਸੀਜੇ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ, ਜਿਸ ’ਚ ਵੱਖ-ਵੱਖ ਉਮਰ ਵਰਗ ਦੇ ਲੜਕੇ ਤੇ ਲੜਕੀਆਂ ਦੀ ਕੁੱਲ 60 ਟੀਮਾਂ ਨੇ ਭਾਗ ਲਿਆ। ਅੰਡਰ 10 ਉਮਰ ਵਰਗ ’ਚ ਸਿਟੀ ਫੁੱਟਬਾਲ ਅਕਾਦਮੀ ਪਹਿਲਾ ਤੇ ਜਲੰਧਰ ਫੁੱਟਬਾਲ ਅਕਾਦਮੀ ਦੂਜੇ ਸਥਾਨ ’ਤੇ ਰਹੇ। ਅੰਡਰ 12 ਉਮਰ ਵਰਗ ’ਚ ਫੂੱਟੀ ਸਕਿੱਲ ਫੁੱਟਬਾਲ ਅਕਾਦਮੀ ਪਹਿਲਾ ਤੇ ਕਿੱਕਰ ਅਕਾਦਮੀ ਦੂਜੇ ਸਥਾਨ ’ਤੇ ਰਹੀ। ਅੰਡਰ 14 ਉਮਰ ਵਰਗ ’ਚ ਫੁੱਟਬਾਲ ਸਕਿੱਲ ਅਕਾਦਮੀ ਨੇ ਪਹਿਲਾ ਸਥਾਨ ਤੇ ਕਿੱਕਰਸ ਫੁੱਟਬਾਲ ਅਕਾਦਮੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 17 ਉਮਰ ਵਰਗ ’ਚ ਦੋਆਬਾ ਖ਼ਾਲਸਾ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਤੇ ਫੁੱਟਬਾਲ ਸਕਿੱਲ ਅਕਾਦਮੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕੇ ਦੇ ਮੈਚ ’ਚ ਦੋਆਬਾ ਕਾਲਜ ਦੀ ਫੁੱਟਬਾਲ ਟੀਮ ਜੇਤੂ ਰਹੀ। ਮੁੱਖ ਮਹਿਮਾਨ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਤੇ ਵਿਨੋਦ ਕੁਮਾਰ ਨੇ ਜੇਤੂ ਟੀਮ ਨੂੰ ਸਨਮਾਨਿਤ ਕੀਤਾ। ਪ੍ਰਿੰਸੀਪਲ ਡਾ. ਪ੍ਰਦੀਪ ਭੰਡਾਰੀ ਨੇ ਜੇਤੂ ਵਿਦਿਆਰਥੀਆਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਕਾਲਜ ’ਚ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਕਾਲਜ ਕੈਂਪਸ ਦੇ ਖੇਡ ਮੈਦਾਨ ’ਚ ਬੈਡਮਿੰਟਨ, ਸਵਿਮਿੰਗ, ਖੋ-ਖੋ, ਕ੍ਰਿਕੇਟ, ਲਾਨ ਟੈਨਿਸ, ਫੁੱਟਬਾਲ ਤੇ ਕਰਾਟੇ ਦੀ ਅਕੈਡਮੀਆਂ ਚਲਾਈ ਜਾ ਰਹੀ ਹੈ ਤਾਂ ਕਿ ਸਾਰੇ ਵਿਦਿਆਰਥੀ ਵੱਧ ਚੜ੍ਹ ਕੇ ਹਿੱਸਾ ਲੈ ਸਕਣ।