ਸਰੋਵਰ ਇਸ਼ਨਾਨ ਮਹਾਉਤਸਵ ਲਈ ਦਿੱਤਾ ਸੱਦਾ-ਪੱਤਰ
ਦਿਵ੍ਯ ਜਯੋਤੀ ਜਾਗ੍ਰਤੀ ਸੰਸਥਾਨ ਨੂਰਮਹਿਲ ਆਸ਼ਰਮ ’ਚ ਮਕਰ ਸੰਕ੍ਰਾਂਤੀ ਮੌਕੇ ਦਿਵ੍ਯ ਸਰੋਵਰ ਸਨਾਨ ਮਹੋਤਸਵ ਮਨਾਇਆ
Publish Date: Mon, 12 Jan 2026 06:40 PM (IST)
Updated Date: Mon, 12 Jan 2026 06:42 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਨੂਰਮਹਿਲ ਆਸ਼ਰਮ ਸਥਿਤ ਸਰੋਵਰ ’ਚ ਮੱਕਰ ਸੰਕ੍ਰਾਂਤੀ ਮੌਕੇ ਦਿਵਿਆ ਸਰੋਵਰ ਇਸ਼ਨਾਨ ਮਹਾਉਤਸਵ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸੰਸਥਾਨ ਵੱਲੋਂ ਧਾਰਮਿਕ ਤੇ ਸਮਾਜਿਕ ਖੇਤਰ ’ਚ ਸਰਗਰਮ ਜੌਰਜ ਸਾਗਰ (ਪ੍ਰਧਾਨ 17 ਨੰਬਰ ਮੰਡਲ ਹਲ਼ਕਾ ਜਲ਼ੰਧਰ ਕੈਂਟ ਭਾਜਪਾ) ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਪੱਤਰ ਦਿੱਤਾ ਗਿਆ। ਇਸ ਮੌਕੇ ਸਵਾਮੀ ਸੱਜਨਾਨੰਦ ਨੇ ਦੱਸਿਆ ਕਿ ਮਕਰ ਸੰਕ੍ਰਾਂਤੀ ਦਾ ਤਿਉਹਾਰ ਭਾਰਤੀ ਸੰਸਕ੍ਰਿਤੀ ’ਚ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਦਿਨ ਸੂਰਜ ਦੇਵ ਦੇ ਉੱਤਰਾਇਣ ਹੋਣ ਨਾਲ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਤੇ ਪਵਿੱਤਰ ਸਰੋਵਰ ’ਚ ਇਸ਼ਨਾਨ ਕਰਨ ਨਾਲ ਤਨ, ਮਨ ਤੇ ਆਤਮਾ ਦੀ ਸ਼ੁੱਧੀ ਹੁੰਦੀ ਹੈ। ਦਿਵਿਆ ਸਰੋਵਰ ’ਚ ਕੀਤਾ ਗਿਆ ਇਸ਼ਨਾਨ ਸ਼ਰਧਾਲੂਆਂ ਨੂੰ ਆਧਿਆਤਮਿਕ ਸ਼ਾਂਤੀ, ਸਕਾਰਾਤਮਕਤਾ ਤੇ ਗੁਰੂ ਕਿਰਪਾ ਦਾ ਅਨੁਭਵ ਕਰਵਾਉਂਦਾ ਹੈ।