ਦਿਵਿਆ ਜਯੋਤੀ ਸਕੂਲ ਨੇ ਮਨਾਇਆ ਸਥਾਪਨਾ ਦਿਵਸ
ਦਿਵਿਆ ਜਯੋਤੀ ਸਕੂਲ ਨੇ ਮਨਾਇਆ 29ਵਾਂ ਸਥਾਪਨਾ ਦਿਵਸ
Publish Date: Mon, 16 Feb 2026 06:50 PM (IST)
Updated Date: Mon, 16 Feb 2026 06:54 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਦਿਵਿਆ ਜਯੋਤੀ ਪਬਲਿਕ ਸਕੂਲ ਸ਼ਾਹਕੋਟ ’ਚ ਸਕੂਲ ਦਾ 29ਵਾਂ ਸਥਾਪਨਾ ਦਿਵਸ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਪਿਲ ਬਾਂਸਲ ਤੇ ਕੋਆਰਡੀਨੇਟਰ ਮਾਨਸੀ ਬਾਂਸਲ ਦੀ ਅਗਵਾਈ ਹੇਠ ਮਨਾਇਆ ਗਿਆ। ਸਕੂਲ ਦੇ ਇਤਿਹਾਸ ‘ਤੇ ਚਾਨਣਾ ਪਾਉਂਦਿਆਂ ਬਾਂਸਲ ਨੇ ਦੱਸਿਆ ਕਿ ਇਹ ਸੰਸਥਾ 1997 ਵਿਚ ਰੌਣਕ ਰਾਮ ਬਾਂਸਲ, ਪ੍ਰੇਮ ਕੁਮਾਰ ਬਾਂਸਲ ਤੇ ਸੁਨੀਤਾ ਬਾਂਸਲ ਵੱਲੋਂ ਸਥਾਪਿਤ ਕੀਤੀ ਗਈ ਸੀ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਸਿੱਖਿਆ ਉਹ ਔਜ਼ਾਰ ਹੈ ਜਿਸ ਨਾਲ ਇੱਕ ਮਜ਼ਬੂਤ ਰਾਸ਼ਟਰ ਦਾ ਨਿਰਮਾਣ ਹੁੰਦਾ ਹੈ। ਇਸ ਸੰਸਥਾ ਦੀ ਨੀਂਹ ਇਮਾਨਦਾਰੀ, ਗਿਆਨ ਅਤੇ ਸ਼ਿਸ਼ਟਾਚਾਰ ਦੇ ਥੰਮਾਂ ‘ਤੇ ਰੱਖੀ ਗਈ ਸੀ ਅਤੇ ਅੱਜ 29 ਸਾਲਾਂ ਬਾਅਦ ਵੀ ਸਕੂਲ ਉਨ੍ਹਾਂ ਹੀ ਅਸੂਲਾਂ ‘ਤੇ ਚੱਲਦਿਆਂ ਬੱਚਿਆਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਕਰ ਰਿਹਾ ਹੈ। ਕੋਆਰਡੀਨੇਟਰ ਮਾਨਸੀ ਬਾਂਸਲ ਨੇ ਸਵੇਰ ਦੀ ਸਭਾ ਵਿਚ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਕਾਮਯਾਬੀ ਸਿਰਫ਼ ਅੰਕਾਂ ਤੱਕ ਸੀਮਤ ਨਹੀਂ ਹੈ, ਸਗੋਂ ਇਕ ਚੰਗਾ ਮਨੁੱਖ ਬਣਨਾ ਹੀ ਅਸਲ ਸਫਲਤਾ ਹੈ। ਉਨ੍ਹਾਂ ਬੱਚਿਆਂ ਨੂੰ ਮਿਹਨਤ ਕਰਨ, ਆਪਣੇ ਮਾਪਿਆਂ ਤੇ ਅਧਿਆਪਕਾਂ ਦਾ ਸਤਿਕਾਰ ਕਰਨ ਅਤੇ ਛੋਟਿਆਂ ਨਾਲ ਪਿਆਰ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸਕੂਲ ਸਟਾਫ਼ ਮੈਂਬਰ ਪ੍ਰਭਜੀਤ ਸਿੰਘ, ਕੁਲਬੀਰ ਸਿੰਘ, ਮੈਡਮ ਸਿਮੀ, ਸੁਰਭੀ, ਰਜਿੰਦਰ ਕੌਰ, ਪਰਮਿੰਦਰ ਕੌਰ, ਮਨਜਿੰਦਰ ਕੌਰ, ਸ਼ਰਨਜੀਤ ਕੌਰ, ਰਮਨਦੀਪ ਕੌਰ ਆਦਿ ਹਾਜ਼ਰ ਸਨ।