ਦਿਵਿਆ ਜਯੋਤੀ ਸਕੂਲ ਦਾ ਸਾਲਾਨਾ ਨਤੀਜਾ ਐਲਾਨਿਆ
ਦਿਵਿਆ ਜਯੋਤੀ ਸਕੂਲ ਦਾ ਸਲਾਨਾ ਨਤੀਜਾ ਐਲਾਨਿਆ
Publish Date: Wed, 25 Mar 2026 09:27 PM (IST)
Updated Date: Wed, 25 Mar 2026 09:29 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਦਿਵਿਆ ਜਯੋਤੀ ਪਬਲਿਕ ਸਕੂਲ ਸ਼ਾਹਕੋਟ ਵਿਖੇ ਵਿੱਦਿਅਕ ਸੈਸ਼ਨ ਦਾ ਸਲਾਨਾ ਨਤੀਜਾ ਐਲਾਨਿਆ ਗਿਆ। ਸਕੂਲ ਦੀਆਂ ਨਾਨ-ਬੋਰਡ ਕਲਾਸਾਂ ਦੇ ਬੱਚਿਆਂ ਦਾ ਸਲਾਨਾ ਨਤੀਜਾ 100 ਫੀਸਦੀ ਰਿਹਾ। ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਾਲ ਭਰ ਦੀ ਸਖ਼ਤ ਮਿਹਨਤ ਦਾ ਫਲ ਸਲਾਨਾ ਨਤੀਜੇ ਦੇ ਰਿਪੋਰਟ ਕਾਰਡਾਂ ਦੇ ਰੂਪ ਵਿਚ ਸੌਂਪਿਆ ਗਿਆ। ਪ੍ਰਿੰਸੀਪਲ ਡਿੰਪਲ ਗੋਇਲ ਤੇ ਕੋਆਰਡੀਨੇਟਰ ਮਾਨਸੀ ਬਾਂਸਲ ਨੇ ਬੱਚਿਆਂ ਦੇ ਇਸ ਸ਼ਾਨਦਾਰ ਨਤੀਜੇ ਉੱਤੇ ਸਮੂਹ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ 100 ਫੀਸਦੀ ਨਤੀਜਾ ਬੱਚਿਆਂ ਦੀ ਲਗਨ ਅਤੇ ਅਧਿਆਪਕਾਂ ਦੀ ਯੋਗ ਅਗਵਾਈ ਦਾ ਨਤੀਜਾ ਹੈ। ਇਸ ਮੌਕੇ ਮਾਸਟਰ ਪ੍ਰਭਜੀਤ ਸਿੰਘ, ਕੁਲਬੀਰ ਸਿੰਘ, ਮੈਡਮ ਪੂਨਮ, ਸਿਮੀ, ਸ਼ਰਨਜੀਤ ਕੌਰ, ਰਜਿੰਦਰ ਕੌਰ, ਪਰਮਿੰਦਰ ਕੌਰ, ਮਨਜਿੰਦਰ ਕੌਰ, ਸੁਰਭੀ ਅਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ, ਜਿਨ੍ਹਾਂ ਨੇ ਬੱਚਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।