ਅਰਬਨ ਐਸਟੇਟ ਫੇਜ਼-1 ’ਚ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਨੇ ਪੰਜ ਰੋਜ਼ਾ ਸ਼ਿਵ ਕਥਾ ਕਰਵਾਈ
ਅਰਬਨ ਐਸਟੇਟ ਫੇਜ਼-1 ’ਚ ਦਿਵ੍ਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਪੰਜ ਦਿਨਾਂ ਸ਼ਿਵ ਕਥਾ ਕਰਵਾਈ
Publish Date: Sat, 07 Feb 2026 06:52 PM (IST)
Updated Date: Sun, 08 Feb 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਨੇ ਸ੍ਰੀ ਗੀਤਾ ਮੰਦਰ, ਅਰਬਨ ਐਸਟੇਟ ਫੇਜ਼-1 ’ਚ ਪੰਜ ਦਿਨਾਂ ਦੀ ਸ਼ਿਵ ਕਥਾ ਕਰਵਾਈ। ਅੱਜ ਆਖ਼ਰੀ ਦਿਨ ਪਰਮ ਪੂਜਨੀਕ ਗੁਰਦੇਵ ਆਸ਼ੂਤੋਸ਼ ਮਹਾਰਾਜ ਦੀ ਚੇਲੀ ਕਥਾ ਵਿਆਸ ਸਾਧਵੀ ਮੇਧਾਵੀ ਭਾਰਤੀ ਨੇ ਸ਼ਿਵ ਵਿਆਹ ਪ੍ਰਸੰਗ ਭਗਤਾਂ ਸਾਹਮਣੇ ਪੇਸ਼ ਕੀਤਾ। ਭਗਤਾਂ ਨੇ ਭਗਵਾਨ ਸ਼ਿਵ ਤੇ ਦੇਵੀ ਪਾਰਬਤੀ ਦੇ ਮਿਲਨ ਦਾ ਮਹਾਸ਼ਿਵਰਾਤਰੀ ਤਿਉਹਾਰ ਵਜੋਂ ਉਤਸਵ ਮਨਾਇਆ। ਸਾਧਵੀ ਨੇ ਕਥਾ ਦੌਰਾਨ ਵਿਸਥਾਰ ਨਾਲ ਬ੍ਰਹਮ ਗਿਆਨ ਤੇ ਸ਼ਿਵਮਈ ਜੀਵਨ ਜਾਪ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਮਾਜ ’ਚ ਬੁਰਾਈਆਂ ਵਧ ਰਹੀਆਂ ਹਨ ਤੇ ਮਨੁੱਖਤਾ ਨੂੰ ਸ਼ਾਂਤੀ ਦੇਣ ਲਈ ਸਤਿਗੁਰੂ ਦੀ ਲੋੜ ਹੈ। ਸਾਧਵੀ ਪੁਸ਼ਪਭਦਰਾ ਭਾਰਤੀ, ਸਾਧਵੀ ਸੰਦੀਪ ਸਾਧਵੀ, ਸਾਧਵੀ ਭਾਰਗਵੀ ਭਾਰਤੀ, ਸਤਿੰਦਰ ਭਾਰਤੀ ਤੇ ਸਾਧਵੀ ਚੰਦਰਕਲਾ ਭਾਰਤੀ ਵੱਲੋਂ ਸ਼ਿਵਮਈ ਭਜਨ ਗਾਏ ਗਏ। ਇਸ ਮੌਕੇ ’ਤੇ ਸਵਾਮੀ ਸੱਜਨਾਨੰਦ, ਸਾਧਵੀ ਪੱਲਵੀ ਭਾਰਤੀ, ਸਾਧਵੀ ਤ੍ਰਿਨੈਨਾ ਭਾਰਤੀ, ਅੰਬਿਕਾ ਭਾਰਤੀ, ਸੁਖਬੀਰ ਭਾਰਤੀ, ਮਮਤਾ ਭਾਰਤੀ, ਸਾਧਵੀ ਸ਼ਸ਼ੀਪ੍ਰਭਾ ਭਾਰਤੀ, ਸਾਧਵੀ ਕਾਤ੍ਯਾਇਨੀ ਭਾਰਤੀ, ਸਾਧਵੀ ਵਸੁਧਾ ਭਾਰਤੀ, ਮੰਦਰ ਪ੍ਰਧਾਨ ਰਾਜੇਸ਼ ਅਗਰਵਾਲ, ਹਰਿ ਰਾਮ ਸਿੰਗਲਾ (ਡਾਇਰੈਕਟਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ) ਸਮੇਤ ਵਿਸ਼ਾਲ ਗਿਣਤੀ ’ਚ ਭਗਤ ਹਾਜ਼ਰ ਰਹੇ।