ਰੋਲੀ ਨੇ ਗੁਰਦੁਆਰਾ ਬਾਬਾ ਸੁਖਚੈਨ ਦਾਸ ਵਿਖੇ ਟੇਕਿਆ ਮੱਥਾ
ਸ੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਪ੍ਰਧਾਨ ਸੁਖਵੰਤ ਸਿੰਘ ਰੋਲੀ ਵੱਲੋਂ ਗੁਰਦੁਆਰਾ ਬਾਬਾ ਸੁਖਚੈਨ ਦਾਸ ਵਿਖੇ ਮੱਥਾ ਟੇਕਿਆ
Publish Date: Tue, 06 Jan 2026 08:37 PM (IST)
Updated Date: Tue, 06 Jan 2026 08:38 PM (IST)

ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ, ਮਹਿਤਪੁਰ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਜਥੇਦਾਰ ਸੁਖਵੰਤ ਸਿੰਘ ਰੋਲੀ ਨੇ ਆਪਣੇ ਸਾਥੀਆਂ ਸਮੇਤ ਪਿੰਡ ਬਾਜਵਾ ਕਲਾ ਸਥਿਤ ਗੁਰਦੁਆਰਾ ਬਾਬਾ ਸੁਖਚੈਨ ਦਾਸ ਦੇ ਅਸਥਾਨ ’ਤੇ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਗੁਰਦੁਆਰਾ ਸਾਹਿਬ ’ਚ ਹੋਏ ਇਸ ਧਾਰਮਿਕ ਸਮਾਗਮ ਦੌਰਾਨ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਹਾਜ਼ਰੀ ਭਰੀ। ਇਸ ਮੌਕੇ ਜਥੇਦਾਰ ਸੁਖਵੰਤ ਸਿੰਘ ਰੋਲੀ ਨੇ ਪਾਰਟੀ ਲੀਡਰਸ਼ਿਪ ਵੱਲੋਂ ਦਿੱਤੇ ਗਏ ਭਰੋਸੇ ਤੇ ਜ਼ਿੰਮੇਵਾਰੀ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਸੌਂਪੀ ਗਈ ਸੇਵਾ ਨੂੰ ਪੂਰੀ ਤਨਦੇਹੀ, ਇਮਾਨਦਾਰੀ ਤੇ ਨਿਸ਼ਠਾ ਨਾਲ ਨਿਭਾਉਣਗੇ। ਇਸ ਮੌਕੇ ਸਸਪਾਲ ਸਿੰਘ ਪੰਨੂ (ਸਟੇਟ ਡੈਲੀਗੇਟ), ਜਥੇਦਾਰ ਸੁਖਚੈਨ ਸਿੰਘ ਰੋਲੀ, ਜਥੇਦਾਰ ਊਧਮ ਸਿੰਘ, ਗੁਰਚਰਨ ਸਿੰਘ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਸਾਬਕਾ ਪੰਚ, ਬੂਟਾ ਸਿੰਘ ਰੋਲੀ, ਮੇਜਰ ਸਿੰਘ, ਜਸਪਿੰਦਰ ਸਿੰਘ, ਅਵਤਾਰ ਸਿੰਘ ਰਾਮੂਵਾਲ, ਸਤਨਾਮ ਸਿੰਘ, ਹਰੀ ਸਿੰਘ ਬਾਜਵਾ, ਗੁਰਵਿੰਦਰ ਸਿੰਘ, ਮੇਜਰ ਸਿੰਘ ਅਟਵਾਲ (ਮਡਿਆਲਾ), ਨਰਿੰਦਰ ਸਿੰਘ, ਕੁਲਦੀਪ ਸਿੰਘ ਸਮਰਾ (ਮਹਿਤਪੁਰ), ਹਰਨੇਕ ਸਿੰਘ, ਬਲਵੀਰ ਸਿੰਘ, ਮੰਗਲ ਸਿੰਘ, ਤਰਸੇਮ ਸਿੰਘ ਪ੍ਰਜੀਆ, ਗੋਪ ਵੜੈਚ (ਬੁੜੀ ਪਿੰਡ), ਨਛੱਤਰ ਸਿੰਘ, ਲਖਵੀਰ ਸਿੰਘ (ਸ਼ਾਹਪੁਰ), ਕਰਮਜੀਤ ਸਿੰਘ ਢੇਸੀ (ਖੁਰਮਪੁਰ) ਆਦਿ ਹਾਜ਼ਰ ਸਨ।