ਜਾਸ, ਜਲੰਧਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਸ਼ਨਿਚਰਵਾਰ ਸ਼ਾਮ ਜਲੰਧਰ ਸ਼ਹਿਰੀ ਯੂਨਿਟ ਦੀ ਟੀਮ ਦਾ ਐਲਾਨ ਕਰ ਦਿੱਤਾ ਹੈ। ਜ਼ਿਲ੍ਹਾ ਕਾਂਗਰਸ ਪ੍ਰਧਾਨ ਰਾਜਿੰਦਰ ਬੇਦੀ ਦੀ ਸਿਫਾਰਸ਼ ’ਤੇ ਸੂਬਾ ਪ੍ਰਧਾਨ ਨੇ 58 ਅਹੁਦੇਦਾਰਾਂ ਦਾ ਐਲਾਨ ਕੀਤੀ ਹੈ, ਜਿਸ ’ਚ 16 ਮੀਤ ਪ੍ਰਧਾਨ, 16 ਜਨਰਲ ਸਕੱਤਰ, 12 ਸਕੱਤਰ ਤੇ ਹੋਰ ਅਹੁਦੇਦਾਰ ਸ਼ਾਮਲ ਹਨ। ਪ੍ਰਦੇਸ਼ ਕਾਂਗਰਸ ਪ੍ਰਧਾਨ ਵਿਧਾਨ ਸਭਾ ਚੋਣ 2022 ਤੋਂ ਪਹਿਲਾਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਟੀਮਾਂ ਦਾ ਗਠਨ ਕਰ ਰਹੇ ਹਨ। ਇਹ ਐਲਾਨ ਪਾਰਟੀ ਦੇ ਹਾਈ ਕਮਾਨ ਦੇ ਸੰਗਠਨ ਸਿਰਜਣ ਮੁਹਿੰਮ ਤਹਿਤ ਕੀਤਾ ਜਾ ਰਿਹਾ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਸੰਗਠਨ ਪੱਧਰ ’ਤੇ ਮਜ਼ਬੂਤ ਕੀਤਾ ਜਾ ਰਿਹਾ ਹੈ। ਟੀਮ ਦਾ ਐਲਾਨ ’ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਾਜਿੰਦਰ ਬੇਰੀ ਨੇ ਕਿਹਾ ਕਿ ਇਸ ਨਾਲ ਪੂਰੇ ਸ਼ਹਿਰ ’ਚ ਪਾਰਟੀ ਦੀ ਸਰਗਰਮੀਆਂ ਵਧਣਗੀਆਂ ਤੇ ਲੋਕਾਂ ਤੱਕ ਪਹੁੰਚ ਕਰਨੀ ਆਸਾਨ ਹੋਵੇਗੀ। ਮੀਤ ਪ੍ਰਧਾਨ ਵਜੋਂ ਸੁਰੇਸ਼ ਮਹਿਮੀ, ਮਨਜੀਤ ਸਿੰਘ ਸਿਮਰਨ, ਅਰੁਨ ਸਹਿਗਲ, ਅਜੈ ਦੱਤਾ, ਸੰਜੈ ਸੋਨਕਰ, ਅਮਿਤ ਮੱਟੂ, ਨਿਸ਼ਾਂਤ ਘਈ, ਮਨੋਜ ਅਟਵਾਲ, ਦੀਨਾਨਾਥ, ਪ੍ਰਭਦਿਆਲ ਭਗਤ, ਗੁਰਸਹਿਜ ਗਿੱਲ, ਕਪਿਲ ਦੇਵ, ਆਲਮ ਅਲੀ, ਦਵਿੰਦਰ ਸਿੰਘ, ਕਰਨ ਸੁਮਨ, ਦਰਸ਼ਨ ਸਿੰਘ ਭਲਵਾਨ ਚੁਣੇ ਗਏ। ਇਸੇ ਤਰ੍ਹਾਂ ਜਨਰਲ ਸਕੱਤਰ ਵਜੋਂ ਅਸ਼ੋਕ ਹੰਸ, ਸੁਧੀਰ ਕੁਮਾਰ, ਹੈਪੀ ਸ਼ਰਮਾ, ਹਰਿਦਾਸ, ਹਰਜੋਧ ਸਿੰਘ, ਅਨਿਲ ਗਿੱਲ ਰਾਣਾ, ਹਰਸ਼ ਵਰਮਾ, ਧਰਮਪਾਲ, ਵਿਸ਼ਨੂੰ ਦਾਦਾ, ਮਾਸਟਰ ਸ਼ਰੀਫ ਚੰਦ, ਜਗਮੋਹਨ ਸਿੰਘ ਛਾਬੜਾ, ਅਨਿਲ ਕੁਮਾਰ, ਰਵੀ ਬੱਗਾ, ਗੁਲਸ਼ਨ ਮਿਡ੍ਹਾ, ਮਨੀਸ਼ ਪਾਹਵਾ, ਪਰਮਜੀਤ ਗੋਲਡੀ ਚੁਣੇ ਗਏ। ਸਕੱਤਰ ਵਜੋਂ ਜਸਵਿੰਦਰ ਸਿੰਘ, ਰਣਜੀਤ ਸਿੰਘ, ਗਗਨਪ੍ਰੀਤ ਸਿੰਘ, ਦਰਜਿੰਦਰ ਸਿੰਘ, ਪ੍ਰਦੀਪ ਕੁਮਾਰ ਸ਼ਰਮਾ, ਹੀਰਾ ਸਿੰਘ, ਮਨਵਿੰਦਰ ਸਿੰਘ ਬੇਦੀ, ਮੁਖਤਿਆਰ ਅਹਿਮਦ ਅੰਸਾਰੀ, ਰੌਕੀ ਸੁਮਨ, ਕਿਸ਼ੋਰੀ ਲਾਲ, ਈਸ਼ਵਰ ਸੋਨਕਰ, ਲੇਖਰਾਜ ਤੇ ਸਪੈਸ਼ਲ ਇਨਵਾਇਟੀ ਵਜੋਂ ਪਵਨ ਕੁਮਾਰ, ਪਰਮਜੋਤ ਸਿੰਘ ਸ਼ਾਇਰੀ ਚੱਢਾ, ਹਰਕਿਸਨ ਸਿੰਘ ਬਾਵਾ, ਸੁਦੇਸ਼ ਕੁਮਾਰ ਭਗਤ, ਜਗਦੀਸ਼ ਗਗ, ਸੁਨੀਲ ਕੁਮਾਰ ਸ਼ਰਮਾ, ਰਵਿੰਦਰ ਸਿੰਘ ਲਾਡੀ ਚੁਣੇ ਗਏ। ਸਪੋਕਸਪਰਸਨ ਵਜੋਂ ਵਿਪਿਨ ਕੁਮਾਰ, ਜਗਦੀਪ ਸਿੰਘ ਸੰਧਰ, ਜਗਜੀਤ ਸਿੰਘ ਜੀਤਾ, ਨਿਰਮਲ ਕੁਮਾਰ ਦੀ ਚੋਣ ਹੋਈ। ਇਸ ਤੋਂ ਇਲਾਵਾ ਦਫ਼ਤਰ ਸਕੱਤਰ ਵਜੋਂ ਹਰਜੀਤ ਸਿੰਘ, ਪ੍ਰੈੱਸ ਮੀਡੀਆ ਇੰਚਾਰਜ ਵਜੋਂ ਰਵਿੰਦਰ ਸਿੰਘ ਰਵੀ, ਸੋਸ਼ਲ ਮੀਡੀਆ ਇੰਚਾਰਜ ਵਜੋਂ ਰੋਹਨ ਚੱਢਾ ਨੂੰ ਚੁਣਿਆ ਗਿਆ ਹੈ।