'ਨੋ ਵਰਕ ਡੇਅ' ਦੌਰਾਨ ਵਕੀਲਾਂ ਨੇ ਠੱਪ ਰੱਖਿਆ ਕੰਮਕਾਜ
ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ 'ਨੋ ਵਰਕ ਡੇਅ' ਦੌਰਾਨ ਕੰਮਕਾਜ ਰੱਖਿਆ ਗਿਆ ਠੱਪ
Publish Date: Tue, 21 Apr 2026 08:42 PM (IST)
Updated Date: Tue, 21 Apr 2026 08:46 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਬਾਰ ਐਸੋਸੀਏਸ਼ਨ ਅੰਮ੍ਰਿਤਸਰ ਦੇ ਸੱਦੇ ਤੇ ਮੰਗਲਵਾਰ ਜ਼ਿਲ੍ਹਾ ਬਾਰ ਐਸਸੀਏਸ਼ਨ ਵੱਲੋਂ ਵੀ ਨੋ ਵਰਕ ਡੇਅ ਐਲਾਨ ਕੇ ਕੰਮਕਾਜ ਠੱਪ ਰੱਖਿਆ ਗਿਆ। ਇਸ ਸਬੰਧੀ ਗੱਲਬਾਤ ਕਰਦੇ ਹੋਏ ਪ੍ਰਧਾਨ ਰਾਮ ਛਾਬੜਾ, ਸਕੱਤਰ ਰਹਿਤ ਗੰਭੀਰ, ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਵਕੀਲ ਸੁਖਨੀਪ ਸਿੰਘ ਤੇ ਸੁਖਮਨਪ੍ਰੀਤ ਸਿੰਘ ਦੇ ਪਿਤਾ ਦੇ ਕਤਲ ਦੀ ਮੰਦਭਾਗੀ ਘਟਨਾ ਦੇ ਰੋਸ ਵਜੋਂ ਕੰਮਕਾਜ ਠੱਪ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਦੀ ਕਾਰਵਾਈ ਕੋਈ ਪ੍ਰਭਾਵਸ਼ਾਲੀ ਨਹੀਂ ਰਹੀ ਹੈ ਤੇ ਕਾਤਲ ਅਜੇ ਵੀ ਫਰਾਰ ਹਨ, ਜਿਸ ਕਰਕੇ ਪੰਜਾਬ ਭਰ ਦੀਆਂ ਬਾਰ ਦੇ ਮੈਂਬਰਾਂ ਚ ਕਾਫੀ ਰੋਸ ਹੈ। ਉਨ੍ਹਾਂ ਕਿਹਾ ਕਿ ਜੇ ਪੁਲਿਸ ਨੇ ਅਜੇ ਵੀ ਕਾਤਲਾਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਚ ਇਹ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ ਤੇ ਇਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਕੁਨਾਲ ਗੋਇਲ, ਮੇਹੁਲ ਖੰਨਾ, ਦੀਪਕ ਭਗਤ, ਅਪੁਰਵਾ ਬਖਸ਼ੀ, ਦਮਨਜੀਤ ਸਿੰਘ, ਰੋਹਨ ਕਾਂਤ, ਹਰਦੀਪ ਸਿੰਘ, ਜਤਿੰਦਰ ਸ਼ਰਮਾ, ਰਾਜ ਕੁਮਾਰ ਸਮੇਤ ਵੱਡੀ ਗਿਣਤੀ ਚ ਵਕੀਲ ਮੈਂਬਰ ਮੌਜੂਦ ਸਨ।