ਹਫਤਾਵਾਰੀ ਗੁਰਮਤਿ ਕਲਾਸ ’ਚ ਇਸਤਰੀ ਦੀ ਦਸ਼ਾ ਬਾਰੇ ਕੀਤੀ ਚਰਚਾ
ਹਫਤਾਵਾਰੀ ਗੁਰਮਤਿ ਕਲਾਸ ’ਚ ਇਸਤਰੀ ਦੀ ਦਸ਼ਾ ਬਾਰੇ ਕੀਤੀ ਚਰਚਾ
Publish Date: Sun, 08 Mar 2026 09:34 PM (IST)
Updated Date: Mon, 09 Mar 2026 04:15 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸਿੱਖ ਮਿਸ਼ਨਰੀ ਕਾਲਜ ਸਰਕਲ ਵੱਲੋਂ ਕੰਵਰ ਸਤਨਾਮ ਸਿੰਘ ਖਾਲਸਾ ਕੰਪਲੈਕਸ ਬਸਤੀ ਸ਼ੇਖ ਮਾਡਲ ਹਾਊਸ ਰੋਡ ਵਿਖੇ ਲਗਾਈ ਹਫਤਾਵਾਰੀ ਗੁਰਮਤਿ ਕਲਾਸ ਦੀ ਆਰੰਭਤਾ ਹਰਕੋਮਲ ਕੌਰ ਵੱਲੋਂ ਮੂਲਮੰਤਰ ਦਾ ਜਾਪ ਕਰਕੇ ਕੀਤੀ ਗਈ। ਸਿੱਖ ਮਿਸ਼ਨਰੀ ਕਾਲਜ ਸਰਕਲ ਜਲੰਧਰ ਦੇ ਕਵੀਸ਼ਰੀ ਜਥੇ ਵੱਲੋ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸੰਬੰਧੀ ਕਵੀਸ਼ਰੀ ਪ੍ਰਸੰਗ ਸੁਣਾਇਆ ਗਿਆ। ਪ੍ਰਿੰਸੀਪਲ ਮਨਦੀਪ ਸਿੰਘ ਨੇ ਸ਼ਬਦ ਦੀ ਵਿਆਖਿਆ ਕਰਦਿਆ ਕਿਹਾ ਕਿ ਸਭ ਦਾਤਾ ਦੇਣ ਵਾਲਾ ਇੱਕੋ ਇੱਕ ਪ੍ਰਮਾਤਮਾ ਹੀ ਹੈ ਤੇ ਉਸਦੀ ਕਿਰਪਾ ਦੇ ਪਾਤਰ ਤਾਂ ਹੀ ਬਣਿਆ ਜਾ ਸਕਦਾ ਹੈ ਜੇਕਰ ਅਸੀਂ ਆਪਣੇ ਮਨ ਦੀਆ ਚਤੁਰਾਈਆ ਨੂੰ ਛਡ ਕੇ ਆਪਣਾ ਆਪਾ ਗੁਰੂ ਅੱਗੇ ਸੌਂਪ ਦੇਵਾਂਗੇ। ਰਜਿੰਦਰ ਸਿੰਘ ਨੇ ਸਿੱਖ ਇਤਿਹਾਸ ’ਚ ਇਸਤਰੀ ਦੀ ਦਸ਼ਾ ਬਾਰੇ ਦਸਦਿਆਂ ਕਿਹਾ ਕਿ ਸਮਾਜ ਵਿਚ ਇਸਤਰੀ ਦੀ ਹਾਲਤ ਬੜੀ ਤਰਸਯੋਗ ਸੀ ਪਰ ਸਾਡੇ ਗੁਰੂ ਸਾਹਿਬਾਨ ਨੇ ਸਭ ਨੂੰ ਇਹ ਸਮਝਾਇਆ ਕਿ ਜੋ ਰਾਜਿਆ ਮਹਾਰਾਜਿਆ ਨੂੰ ਜਨਮ ਦੇਣ ਵਾਲੀ ਹੈ ਉਸਨੂੰ ਮੰਦਾ ਕਿਉ ਆਖਿਆ ਜਾਵੇ। ਭਾਈ ਸਾਹਿਬ ਸਿੰਘ ਨੇ ਭਾਈ ਤਾਰਾ ਸਿੰਘ ਵਾਂ ਦੀ ਸ਼ਹੀਦੀ ਦੇ 300 ਸਾਲਾਂ ਦੇ ਸਬੰਧੀ ਵਰਣਨ ਕੀਤਾ। ਰਛਪਾਲ ਸਿੰਘ ਨੇ ਇਤਿਹਾਸ ਦੀ ਲੜੀ ਨੂੰ ਅੱਗੇ ਤੋਰਦਿਆਂ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਇਤਿਹਾਸ ਤੋਂ ਸਾਨੂੰ ਸੇਧ ਲੈਂਦਿਆ ਇਹ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ।